ਦਸਵੀਂ ਦੇ ਨਤੀਜੇ ਵਿਚ ਰਾਜ ਭਰ *ਚੋਂ ਟੌਪ ਰਹਿਣ ਦੇ ਬਾਵਜੂਦ 6 ਸਕੂਲਾਂ ਦਾ ਨਤੀਜਾ 25 ਪ੍ਰਤੀਸ਼ਤ ਤੋਂ ਹੇਠਾਂ
ਮਾਨਸਾ, 21 ਮਈ (ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਭਾਵੇਂ ਮਾਨਸਾ ਜ਼ਿਲ੍ਹੇ ਨੇ ਪਾਸ ਪ੍ਰਤੀਸ਼ਤਤਾ ਵੱਜੋ ਰਾਜ ਭਰ *ਚੋਂ ਪਹਿਲਾਂ ਸਥਾਨ ਹਾਸਲ ਕੀਤਾ ਸੀ, ਪਰ ਇਸ ਦੇ ਬਾਵਜੂਦ ਜ਼ਿਲ੍ਹੇ ਦੇ ਮਾੜੇ ਨਤੀਜਿਆਂ ਵਾਲੇ 6 ਸਕੂਲਾਂ ਦੇ ਮੁਖੀਆਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਤਲਬ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਚਾਰ ਸਕੂਲ ਰਮਸਾ ਅਤੇ ਤਿµਨ ਸਰਕਾਰੀ ਸੈਕµਡਰੀ ਸਕੂਲ ਸ਼ਾਮਿਲ ਹਨ। ਕਮਜ਼ੋਰ ਨਤੀਜਿਆਂ ਵਾਲੇ ਸਕੂਲਾਂ ਵਿਚ ਇੱਕ ਸਕੂਲ ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਇਕ ਸਕੂਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ ਦੇ ਪਿµਡ ਵਾਲਾ ਵੀ ਸ਼ਾਮਲ ਹੈ। ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ਦੇ ਚੰਗੇ ਨਤੀਜੇ ਨਾ ਆਉਣ ਨੂੰ ਲੈਕੇ ਰਿਪੋਰਟ ਮµਗੀ ਹੈ।
ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਮਾੜੇ ਨਤੀਜੇ ਦੇਣ ਵਾਲੇ ਸਕੂਲਾਂ ਦੀ ਜਾਰੀ ਕੀਤੀ ਸੂਚੀ ਵਿਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਮੋਫ਼ਰ, ਚੈਨੇਵਾਲਾ, ਭਾਵਾ ਅਤੇ ਹੀਰਕੇ (ਸਾਰੇ ਸਕੂਲ ਰਮਸਾ) ਦੇ ਅਧੀਨ ਹਨ। ਇਸ ਦੇ ਇਲਾਵਾ ਸਰਕਾਰੀ ਸੈਕµਡਰੀ ਸਕੂਲ ਅਕਲੀਆ ਅਤੇ ਸਰਕਾਰੀ ਸੈਕµਡਰੀ ਸਕੂਲ (ਲੜਕੇ) ਮਾਨਸਾ ਵੀ ਇਸ ਵਿਚ ਸ਼ਾਮਿਲ ਹੈ।
ਸਿੱਖਿਆ ਵਿਭਾਗ ਦੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਰਕਾਰੀ ਸਕੂਲ ਭਾਵਾ ਦੇ 17 ਬੱਚਿਆਂ ਵਿਚੋਂ ਸਿਰਫ 3 ਹੀ ਪਾਸ ਹੋਏ ਹਨ ਅਤੇ ਸਕੂਲ ਦਾ ਨਤੀਜਾ 17.65 ਪ੍ਰਤੀਸ਼ਤ ਰਿਹਾ ਹੈ। ਸਰਕਾਰੀ ਹਾਈ ਸਕੂਲ ਚੈਨੇਵਾਲਾ ਦੇ 9 ਬੱਚਿਆਂ ਵਿਚੋਂ 2 ਬੱਚੇ ਪਾਸ ਹੋਏ ਹਨ, ਸਰਕਾਰੀ ਹਾਈ ਸਕੂਲ ਹੀਰਕੇ ਦੇ 23 ਬੱਚਿਆਂ ਵਿਚੋਂ ਸਿਰਫ 3 ਪਾਸ ਹੋਏ ਹਨ, ਸਰਕਾਰੀ ਹਾਈ ਸਕੂਲ ਮੋਫਰ ਦੇ 9 ਬੱਚਿਆਂ ਵਿਚੋਂ 2 ਪਾਸ ਹੋਏ ਹਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਲੀਆਂ ਦੇ 53 ਬੱਚਿਆਂ ਵਿਚੋਂ 12 ਪਾਸ ਹੋਏ ਹਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ 88 ਬੱਚਿਆਂ ਵਿਚੋਂ 11 ਪਾਸ ਹੋਏ ਹਨ, ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਦੇ 73 ਬੱਚਿਆਂ ਵਿਚੋਂ 16 ਪਾਸ ਹੋਏ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸੁਭਾਸ਼ ਚµਦਰ ਦਾ ਕਹਿਣਾ ਹੈ ਕਿ ਮਾੜੇ ਨਤੀਜੇ ਆਉਣ ਵਾਲਿਆਂ ਵਿਚ ਰਮਸਾ ਦੇ ਚਾਰ ਅਤੇ ਦੋ ਸਰਕਾਰੀ ਸਕੂਲ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਰਮਸਾ ਦੇ ਸਾਰੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ, ਪਰ ਸਰਕਾਰੀ ਸੈਕµਡਰੀ ਸਕੂਲ (ਲੜਕੇ) ਮਾਨਸਾ ਦਾ ਨਤੀਜਾ ਮਾੜਾ ਕਿਉ ਆਇਆ। ਇਸ ਸਬµਧੀ ਉਨ੍ਹਾਂ ਕੋਲੋਂ ਰਿਪੋਰਟ ਮµਗੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਸਾਰੇ ਵਿਸ਼ਿਆਂ ਦੇ ਅਧਿਆਪਕ ਮੌਜੂਦ ਹਨ ਅਤੇ ਇਸ ਵਿਚ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸਕੂਲਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਹੀ ਪੜ੍ਹਣ ਵਿਚ ਲਾਪਰਵਾਹੀ ਵਰਤਦੇ ਹਨ, ਜਦੋਂ ਉਨ੍ਹਾਂ ਨੂੰ ਪੜ੍ਹਣ ਲਈ ਕਿਹਾ ਜਾਂਦਾ ਹੈ ਤਾਂ ਉਹ ਇਸ ਵੱਲ ਕੋਈ ਧਿਆਨ ਨਹੀਂ ਦਿµਦੇ।
ਸਰਕਾਰੀ ਸੈਕµਡਰੀ ਸਕੂਲ ਲੜਕੇ ਮਾਨਸਾ ਦੇ ਪਿ®µਸੀਪਲ ਓਮ ਪ®ਕਾਸ਼ ਮਿੱਢਾ ਨੇ ਕਿਹਾ ਕਿ ਜ਼ਿਆਦਾਤਰ ਬੱਚੇ ਪµਜਾਬੀ, ਅµਗਰੇਜੀ, ਮੈਥ ਤੇ ਸਾਇµਸ ਦੇ ਵਿਸ਼ੇ ਵਿਚੋਂ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਫੇਲ੍ਹ ਹੋਣ ਵਾਲੇ ਜ਼ਿਆਦਾਤਰ ਬੱਚੇ ਮੱਧਵਰਗੀ ਹਨ।
ਸਾਬਕਾ ਵਿਧਾਇਕ ਅਜੀਤਇµਦਰ ਸਿµਘ ਮੋਫਰ ਦਾ ਕਹਿਣਾ ਹੈ ਕਿ ਦਸ ਸਾਲ ਦੇ ਕਾਰਜਕਾਲ ਵਿਚ ਅਕਾਲੀ ਸਰਕਾਰ ਨੇ ਜਾਣ—ਬੁੱਝਕੇ ਉਨ੍ਹਾਂ ਦੇ ਪਿµਡ ਵਾਲੇ ਸਕੂਲ ਵਿਚ ਅਧਿਆਪਕ ਨਹੀਂ ਭੇਜੇ, ਇਹੀ ਕਾਰਨ ਹੋ ਸਕਦਾ ਹੈ ਕਿ ਬੱਚੇ ਵੱਡੀ ਗਿਣਤੀ ਵਿਚ ਫੇਲ੍ਹ ਹੋਏ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਸਕੂਲ ਵਿਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ।
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....