, ਡਿਪਟੀ ਦਾ ਪੁਲੀਸ ਰਿਮਾਂਡ ਜੇਲ੍ਹ ਰਿਸ਼ਵਤ ਕਾਂਡ ਮਾਮਲੇ ਦੀਆਂ ਰਿਮਾਂਡ ਦੌਰਾਨ ਖੁੱਲੀਆਂ ਕਈ ਪਰਤਾਂ
ਮਾਨਸਾ, 21 ਮਈ (ਵਿਸ਼ਵ ਵਾਰਤਾ)-ਰਿਸ਼ਵਤ ਮਾਮਲੇ ਵਿਚ ਗਿ®ਫਤਾਰ ਕੀਤੇ ਗਏ ਮਾਨਸਾ ਜ਼ੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਅੱਜ ਮਾਨਸਾ ਦੀ ਇਕ ਅਦਾਲਤ ਵਿਚ ਪੇਸ਼ ਕਰਕੇ ਵਿਜੀਲੈਂਸ ਟੀਮ ਨੇ ਉਨਾਂ ਨੂੰ ਸੈਂਟਰਲ ਜ਼ੇਲ੍ਹ ਬਠਿੰਡਾ ਭੇਜ ਦਿੱਤਾ ਹੈ।
ਡੀਐਸਪੀ ਵਿਜੀਲੈਂਸ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੇ ਇਲਾਵਾ ਡਿਪਟੀ ਜ਼ੇਲ ਸੁਪਰਡੈਂਟ ਗੁਰਜੀਤ ਸਿµਘ ਬਰਾੜ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਕਾਂਡ ਮਾਮਲੇ ਵਿਚ ਵਿਜੀਲੈਂਸ ਵਿਭਾਗ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ।
ਉਧਰ ਜੇਲ੍ਹ ਪ®ਸ਼ਾਸਨ ਵੱਲੋਂ ਕੈਦੀਆਂ ਨੂੰ ਸਹੂਲਤਾਂ ਦੇਣ ਦੇ ਨਾਂ ’ਤੇ ਰਿਸ਼ਵਤ ਲੈਣ ਦੇ ਮਾਮਲੇ ਨੇ ਸਾਰੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ, ਹਾਲਾਂਕਿ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਵਸੂਲਣ ਮੌਕੇ ਜੇਲ੍ਹ ਸੁਪਰਡੈਂਟ ਸਹਾਇਕ ਸੁਪਰਡੈਂਟ ਸਮੇਤ ਇੱਕ ਕੈਦੀ ਨੂੰ ਕਾਬੂ ਕਰ ਲਿਆ ਸੀ, ਪਰ ਇਸ ਮਾਮਲੇ ਵਿਚ ਡਿਪਟੀ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਸੁਪਰਡੈਂਟ ਨੂੰ ਸ਼ਾਮਿਲ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ। ਵਿਜੀਲੈਂਸ ਵਿਭਾਗ ਨੇ ਪੜਤਾਲ ਦੌਰਾਨ ਪਾਇਆ ਕਿ ਉਕਤ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਕੈਦੀਆਂ ਨੂੰ ਸਹੂਲਤ ਦੇਣ ਲਈ ਹੋਰਨਾਂ ਕੈਦੀਆਂ ਦੇ ਖਾਤੇ ਰਾਹੀਂ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ, ਜਿਸ ਦੇ ਬਦਲੇ ਉਨ੍ਹਾਂ ਨੂੰ ਜੇਲ੍ਹ ਵਿਚ ਮੋਬਾਇਲ ਫੋਨ ਤੋਂ ਲੈਕੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਵਿਜੀਲੈਂਸ ਵਿਭਾਗ ਨੇ ਜੇਲ੍ਹ ਸੁਪਰਡੈਂਟ ਦਵਿµਦਰ ਸਿµਘ ਰµਧਾਵਾ ਅਤੇ ਡਿਪਟੀ ਸੁਪਰਡੈਂਟ ਗੁਰਜੀਤ ਸਿµਘ ਬਰਾੜ ਨੂੰ ਗਿ®ਫਤਾਰ ਕਰਕੇ ਕੀਤੀ ਪੁੱਛਗਿੱਛ ਦੌਰਾਨ ਹੁਣ ਤੱਕ ਇਸ ਕਹਾਣੀ ’ਤੇ ਪਿਆ ਪਰਦਾ ਜੱਗ ਜਾਹਿਰ ਹੋ ਗਿਆ ਹੈ।
ਐਸ. ਪੀ. ਸਿੱਧੂ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਦੋਸ਼ੀ ਕੈਦੀ ਪਵਨ ਕੁਮਾਰ ਦੀ ਪੁੱਛਗਿੱਛ ’ਤੇ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜੇਲ੍ਹ, ਗੁਰਜੀਤ ਸਿµਘ ਬਰਾੜ ਡਿਪਟੀ ਸੁਪਰਡੈਂਟ ਅਤੇ ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਵੱਲੋਂ ਜੇਲ੍ਹ ਵਿੱਚ ਬµਦ ਕੈਦੀਆਂ/ਹਵਾਲਾਤੀਆਂ ਤੋਂ ਉਨ੍ਹਾਂ ਨੂੰ ਮਨਮਰਜ਼ੀ ਦੇ ਸਾਥੀਆਂ ਨਾਲ ਬµਦ ਰੱਖਣ ਮੋਬਾਇਲ ਫੋਨ, ਹੀਟਰ, ਗੱਦੇ ਆਦਿ ਸਹੂਲਤਾਂ ਦੇਣ, ਨਸ਼ਿਆਂ ਦੀ ਵਰਤੋਂ ਦੀ ਖੁੱਲ੍ਹ ਦੇਣ ਅਤੇ ਡਿਊਟੀ ਵਿੱਚ ਬਿਨ੍ਹਾਂ ਲਿਖਾਏ ਮੁਲਾਕਾਤਾਂ ਦੀਆਂ ਸਹੂਲਤਾਂ ਦੇਕੇ ਰਿਸ਼ਵਤਾਂ ਹਾਸਿਲ ਕਰਨ ਦੇ ਖੁਲਾਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਫੋਨ ਦੀ ਜੇਲ੍ਹ ਵਿੱਚ ਵਰਤੋਂ ਕੀਤੇ ਜਾਣ ਅਤੇ ਜੇਲ੍ਹ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ। ਵਿਜੀਲੈਂਸ ਦੇ ਡੀਐਸਪੀ ਮਨਜੀਤ ਸਿµਘ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿµਘ ਬਰਾੜ ਤੋਂ ਅਜੇ ਪੁੱਛਗਿੱਛ ਜਾਰੀ ਹੈ।
ਬਾਕਸ
ਵਿਜੀਲੈਂਸ ਵਿਭਾਗ ਮਾਨਸਾ ਦੇ ਡੀ.ਐਸ.ਪੀ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਜ਼ੇਲ੍ਹ ਸੁਪਰਡੈਂਟ ਗੁਰਜੀਤ ਸਿµਘ ਬਰਾੜ ਦੀ ਅਲਮਾਰੀ ਦੀ ਅੱਜ ਜਦੋਂ ਸੀਲ ਤੋੜੀ ਗਈ ਤਾਂ ਉਸ ਵਿਚੋਂ 29 ਮੰਡਲ ਬੀੜੀਆਂ, 97 ਗੋਲੀਆਂ, 22 ਮੋਬਾਇਲ, 17 ਵੱਖ—ਵੱਖ ਕੰਪਨੀਆਂ ਦੇ ਸਿੰਮ ਅਤੇ ਕੁਝ ਹੋਰ ਅਹਿਮ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਤੋਂ ਵਿਭਾਗ ਦੇ ਹੱਥ ਅਨੇਕਾਂ ਹੋਰ ਪ੍ਰਾਪਤੀਆਂ ਲੱਗ ਸਕਦੀਆਂ ਹਨ।