ਤਰਨ ਤਾਰਨ ਦੇ ਉਸ ਵੇਲੇ ਐਸਐਸਪੀ ਨਰਿੰਦਰ ਭਾਰਗਵ ਦੀ ਇਸ ਮੁਹਿੰਮ ਵਿਚ ਰਹੀ ਸੀ ਵੱਡੀ ਭੂਮਿਕਾ
ਤਰਨ ਤਾਰਨ, 17 ਮਈ (ਵਿਸ਼ਵ ਵਾਰਤਾ)-ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਵਿਖੇ ‘ਡੈਪੋ* ਪ੍ਰੋਗਰਾਮ ਦਾ ਦੂਜਾ ਪੜਾਅ ਅੱਜ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ, ਪਰ ਮੁੱਖ ਮੰਤਰੀ ਵੱਲੋਂ ਤਰਨ ਤਾਰਨ ਦੀ ਇਸੇ ਪਾਵਨ ਧਰਤੀ ਤੋਂ ਇਕ ਵਾਰ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਨਸ਼ੇ ਤਿਆਗਣ ਸਬੰਧੀ ਇਕ ਵੱਡੀ ਲਹਿਰ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਨਸ਼ਿਆਂ ਨੂੰ ਛੱਡਣ ਦੀ ਇਹ ਮੁਹਿੰਮ ਅੱਜ ਤੋਂ ਲਗਭਗ ਡੇਢ ਦਹਾਕਾ ਪਹਿਲਾਂ ਤਰਨ ਤਾਰਨ ਪੁਲੀਸ ਜ਼ਿਲ੍ਹੇ ਉਸ ਵੇਲੇ ਸੀਨੀਅਰ ਕਪਤਾਨ ਪੁਲੀਸ (ਐਸਐਸਪੀ) ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਆਰੰਭ ਕੀਤੀ ਗਈ ਸੀ। ਉਸ ਵੇਲੇ ਪੁਲੀਸ ਅਧਿਕਾਰੀ ਹੁੰਦਿਆਂ ਉਨ੍ਹਾਂ ਨੌਜਵਾਨੀ ਸਮੇਤ ਹੋਰ ਲੋਕਾਂ ਨੂੰ ਨਸ਼ਿਆਂ ਵੱਲ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਮੁਹਿੰਮ ਆਰੰਭੀ ਸੀ, ਜਿਸ ਵਿਚ ਐਨ.ਜੀ.ਓ ਸਮੇਤ ਪੇਂਡੂ ਯੂਥ ਕਲੱਬਾਂ, ਪੰਚਾਇਤਾਂ ਅਤੇ ਸ਼ਹਿਰਾਂ—ਕਸਬਿਆਂ ਵਿਚਲੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੱਡੀ ਪੱਧਰ *ਤੇ ਸ਼ਮੂਲੀਅਤ ਕੀਤੀ ਸੀ।
ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਤਰਨ ਤਾਰਨ ਤੋਂ ਇਸ ਮੁਹਿੰਮ ਦਾ ਆਰੰਭ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਨਰਿੰਦਰ ਭਾਰਗਵ ਵੱਲੋਂ ਸ਼ੁਰੂ ਕੀਤੀ ਇਸ ਲਹਿਰ ਨੂੰ ਯਾਦ ਕੀਤਾ ਗਿਆ ਅਤੇ ਅਨੇਕਾਂ ਬੁੱਧੀਜੀਵੀਆਂ ਦਾ ਕਹਿਣਾ ਸੀ ਜੇਕਰ ਉਹ ਲਹਿਰ ਲਗਾਤਾਰ ਸਾਰੇ ਅਧਿਕਾਰੀ ਇਮਾਨਦਾਰੀ ਨਾਲ ਇਉਂ ਹੀ ਜਾਰੀ ਰੱਖਦੇ ਤਾਂ ਹੋ ਸਕਦਾ ਪੰਜਾਬ ਨੂੰ ਅੱਜ ਵਾਲੇ ਦਿਨ ਨਾ ਵੇਖਣੇ ਪੈਂਦੇ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਉਸ ਵੇਲੇ ਭਾਵੇਂ ਤਰਨ ਤਾਰਨ ਅੱਜ ਵਰਗਾ ਪੂਰਾ ਜ਼ਿਲ੍ਹਾ ਨਹੀਂ ਸੀ ਹੁੰਦਾ ਅਤੇ ਇਕ ਪੁਲੀਸ ਜ਼ਿਲ੍ਹਾ ਹੋਣ ਦੇ ਨਾਤੇ ਉਥੋਂ ਦੇ ਲੋਕਾਂ ਨੇ ਵੱਡੀ ਪੱਧਰ *ਤੇ ਇਸ ਲਹਿਰ ਵਿਚ ਇਕ ਜੁੱਟ ਹੋਕੇ ਪੁਲੀਸ ਅਤੇ ਸਿਵਲ ਪ੍ਰਸ਼ਾਸ਼ਨ ਦਾ ਅਜਿਹਾ ਸਾਥ ਦਿੱਤਾ ਕਿ ਜਦੋਂ ਨਰਿੰਦਰ ਭਾਰਗਵ ਦੀ ਉਥੋਂ ਬਦਲੀ ਹੋਈ ਤਾਂ 50 ਤੋਂ ਵੱਧ ਪੰਚਾਇਤਾਂ ਅਤੇ ਸਵਾ ਸੌ ਤੋਂ ਵੱਧ ਸਮਾਜ ਸੇਵੀ ਕਲੱਬਾਂ ਨੇ ਉਨ੍ਹਾਂ ਦਾ ਬਿਨਾਂ ਕੋਈ ਪ੍ਰੋਗਰਾਮ ਉਲੀਕਿਆ ਇਕੋ ਦਿਨ ਸਨਮਾਨ ਕਰ ਦਿੱਤਾ। ਉਸ ਵੇਲੇ ਗੁਰੂ ਅਰਜਨ ਦੇਵ ਸੁਸਾਇਟੀ ਵੱਲੋਂ ਨਸ਼ੇੜੀ ਲੋਕਾਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਸੀ ਅਤੇ ਹਰ ਪਿੰਡ ਵਿਚ ਪੁਲੀਸ ਦੀ ਕਾਰਗੁਜਾਰੀ ਤੋਂ ਖੁਸ਼ ਹੋਕੇ ਲੋਕਾਂ ਨੇ ਡਰੱਗਜ਼ ਕਮੇਟੀਆਂ ਬਣਾਈਆਂ ਹੋਈਆਂ ਸਨ ਅਤੇ ਹਰ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਵਿਚ ਬਕਾਇਦਾ ਨਸ਼ਿਆਂ ਨੂੰ ਤਿਆਗਣ ਲਈ ਸੈਮੀਨਾਰ ਹੋਣ ਲੱਗੇ ਸਨ ਅਤੇ ਪਿੰਡਾਂ ਵਿਚ ਯੂਥ ਕਲੱਬਾਂ ਲੋਕਾਂ ਦਾ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਸਭ ਤੋਂ ਵੱਡੀ ਪੱਧਰ *ਤੇ ਸਰਗਰਮ ਹੋਈਆਂ ਸਨ। ਪੁਲੀਸ ਵੱਲੋਂ ਨੌਜਵਾਨ ਨਸ਼ੇੜੀਆਂ ਨੂੰ ਖੇਡਾਂ ਵਾਲੇ ਪਾਸੇ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਨੌਜਵਾਨ ਨਸ਼ੇ ਤਿਆਗਕੇ ਖੇਡਾਂ ਵਿਚ ਵੱਡੀ ਪੱਧਰ *ਤੇ ਭਾਗ ਲੈਣ ਲੱਗੇ ਸਨ ਅਤੇ ਉਨ੍ਹਾਂ ਦੇ ਮਨ ਵਿਚ ਪੁਲੀਸ ਮਹਿਕਮੇ ਵਿਚ ਭਰਤੀ ਹੋਕੇ ਸੇਵਾ ਕਰਨ ਦੀ ਜਗਿਆਸਾ ਜਾਗਣ ਲੱਗੀ ਸੀ।
ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਇਸ ਲਹਿਰ ਦੇ ਵੱਡੇ ਪੱਧਰ *ਤੇ ਹਾਂ ਪੱਖੀ ਨਤੀਜੇ ਸਾਹਮਣੇ ਆਉਣ ਲੱਗੇ ਤਾਂ ਦਾਨੀ ਲੋਕਾਂ ਨੇ ਛੇ ਵੈਨਾਂ ਸਾਰੇ ਦੇ ਸਾਰੇ ਛੇ ਸੈਂਟਰਾਂ ਲਈ ਦਾਨ ਕੀਤੀਆਂ ਗਈਆਂ ਸਨ ਤਾਂ ਜੋ ਕਿਸੇ ਨੂੰ ਕੋਈ ਵੀ ਤਕਲੀਫ ਖੜ੍ਹੀ ਹੋਣ ਵੇਲੇ ਅਜਿਹੀਆਂ ਵੈਨਾਂ ਨੂੰ ਵਰਤਿਆ ਜਾ ਸਕੇ।
ਇਹ ਲਹਿਰ ਉਸ ਵੇਲੇ ਏਨੀ ਵੱਡੀ ਪੱਧਰ *ਤੇ ਪੱਕੇ ਪੈਰੀ ਹੋ ਗਈ ਸੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲੀਸ ਦੇ ਮੁਖੀ ਨੇ ਸੀਨੀਅਰ ਕਪਤਾਨ ਪੁਲੀਸ ਨਰਿੰਦਰ ਭਾਰਗਵ ਦੇ ਇਸ ਕਾਰਜ ਤੋਂ ਖੁਸ਼ ਹੋਕੇ ਤਰਨ ਤਾਰਨ ਜ਼ਿਲ੍ਹੇ ਲਈ 20 ਲੱਖ ਰੁਪਏ (ਜੋ ਉਸ ਵੇਲੇ ਵੱਡੀ ਰਾਸ਼ੀ ਹੁੰਦੀ ਸੀ) ਦੇਣ ਦਾ ਅਹਿਮ ਐਲਾਨ ਕੀਤਾ ਸੀ।
ਅੱਜ ਮੁੱਖ ਮੰਤਰੀ ਦੇ ਇਸ ਜ਼ਿਲ੍ਹੇ ਵਿਚ ਆਉਣ ਦੌਰਾਨ ਅਨੇਕਾਂ ਲੋਕਾਂ ਨੇ ਪੰਜਾਬ ਪੁਲੀਸ ਦੀ ਉਸ ਵੇਲੇ ਆਰੰਭੀ ਇਸ ਲਹਿਰ ਨੂੰ ਵਾਰ—ਵਾਰ ਚੇਤੇ ਕੀਤਾ ਗਿਆ।
ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਦਾ ਲੋਕਾਂ ਨੂੰ ਸੰਦੇਸ਼-ਸਿਰਫ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ ਦੋਨੇ ਬਰਾਬਰ ਹਨ, ਆਪਣੇ ਬੱਚਿਆਂ ਨੂੰ ਪੜ੍ਹਾਓ ਅਤੇ ਉਹਨਾਂ ਨੂੰ ਕਾਬਲ ਬਣਾਓ
ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਦਾ ਲੋਕਾਂ ਨੂੰ ਸੰਦੇਸ਼-ਸਿਰਫ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ...