• ਵਿਸ਼ਵ ਬੈਂਕ ਵਲੋਂ ਸੂਬੇ ‘ਚ ਵਪਾਰ ਲਈ ਸੁਖਾਵਾਂ ਮਾਹੌਲ ਸਿਰਜਣ ਹਿੱਤ ਪੰਜਾਬ ਦੀ ਸ਼ਲਾਘਾ
• 3 ਮੈਗਾ ਪਾਰਕ ਤੇ ਮੈਨਿਯੂਫੈਕਚਰਿੰਗ ਕਲੱਸਟਰ ਹੋਣਗੇ ਸਥਾਪਿਤ
ਚੰਡੀਗੜ, 17 ਮਈ (ਵਿਸ਼ਵ ਵਾਰਤਾ) : ਦੇਸ਼ ਦੇ ਅੰਨਦਾਤੇ ਵਜੋਂ ਨਾਮਣਾ ਖੱਟਣ ਵਾਲਾ ਪੰਜਾਬ ਹੁਣ ਫੂਡ ਪ੍ਰੋਸੈਸਿੰਗ ਦੇ ਦੇ ਖੇਤਰ ਵਿੱਚ ਮੁੱਖ ਧੁਰਾ ਬਣਨ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਫੂਡ ਪ੍ਰੋਸੈਸਿਗ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਉਦਯੋਗਾਂ ਲਈ ਮਨਭਾਉਂਦਾ ਸੂਬੇ ਵਜੋਂ ਵਿਕਸਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਪੰਜਾਬ ਨੂੰ ਦੁਨੀਆਂ ਭਰ ਵਿੱਚ ਫੂਡ ਪ੍ਰੋਸੈਸਿੰਗ ਦੇ ਖੇਤਰ ‘ਚ ਮੋਹਰੀ ਬਣਾਉਣ ਲਈ ਵਚਨਬੱਧ ਹੈ
ਪੰਜਾਬ ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਸਬੰਧੀ ਅਪਣਾਈ ਗਈ ਉਦਯੋਗ ਪੱਖੀ ਨੀਤੀ ਨੂੰ ਵਿਸ਼ਵ ਬੈਂਕ ਵਲੋਂ ਵਪਾਰ ਕਰਨ ਲਈ ਸਰਵੋਤਮ ਸਥਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਵੱਲੋਂ ਚੰਗੀ ਵਾਹੋ-ਵਾਹੀ ਖੱਟਣ ਵਾਲੇ ਪੰਜਾਬ ਲਈ ਹੁਣ ਫੂਡ ਪ੍ਰੋਸੈਸਿੰਗ ਉਦਯੋਗ ਦੇ ਖੇਤਰ ਵਿੱਚ ਸੂਬੇ ਲਈ ਹੋਰ ਸੰਭਾਵਨਾਵÎਾਂ ਦਾ ਰਾਹ ਪੱਧਰਾ ਹੋ ਗਿਆ ਹੈ। ਸਨਅਤੀ ਅਤੇ ਵਪਾਰਕ ਨੀਤੀ-2017 ਨਾਲ ਲੈਸ ਪੰਜਾਬ ਹੁਣ ਜਲਦੀ ਹੀ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਲਈ ਤਿਆਰ ਹੈ।
ਸੂਬੇ ‘ਚ ਉਦਯੋਗ ਲਈ ਸੁਖਾਵਾਂ ਮਾਹੌਲ ਸਿਰਜਣ ਹਿੱਤ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਜਿੱਥੇ ਤਿੰਨ ਮੈਗਾ ਫੂਡ ਪਾਰਕਾਂ (ਲਾਡੋਵਾਲ ਫੂਡ ਪਾਰਕ ਲੁਧਿਆਣਾ, ਸੁਖਜੀਤ ਮੈਗਾ ਫੂਡ ਪਾਰਕ ਫਗਵਾੜਾ ਅਤੇ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਫਾਜ਼ਿਲਕਾ) ਸਥਾਪਤ ਕੀਤੇ ਜਾ ਰਹੇ ਹਨ, Àੁੱਥੇ ਹੀ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ਤਹਿਤ ਸੂਬੇ ਵਿੱਚ ਦੋ ਮੈਨੂਫੈਕਚਰਿੰਗ ਕਲੱਸਟਰ ਸਥਾਪਤ ਕੀਤੇ ਜਾਣਗੇ। ਇਸੇ ਤਰ•ਾਂ ਲੁਧਿਆਣਾ ਵਿਖੇ ‘ਉੱਚ ਤਕਨੀਕ ਮੈਨੂਫੈਕਚਰਿੰਗ ਕਲੱਸਟਰ’ ਅਤੇ ਰਾਜਪੁਰਾ (ਪਟਿਆਲਾ) ਵਿਖੇ ‘ਇੰਟੈਗਰੇਟਿਡ ਮੈਨੂਫੈਕਚਰਿੰਗ ਕਲੱਸਟਰ’ ਸਥਾਪਤ ਕਰਨਾ ਸ਼ਾਮਲ ਹੈ। ਉਨ•ਾਂ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਲਈ ਸਰਕਾਰ ਵੱਲੋਂ ਬਹੁਤ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਕੋਲ ਬਿਜਲੀ ਦੀ ਕੋਈ ਘਾਟ ਨਹੀਂ ਹੈ ਅਤੇ ਇੱਥੇ ਉਦਯੋਗਾਂ ਲਈ ਸਸਤੀ ਦਰ ‘ਤੇ ਅਤੇ ਜ਼ਰੂਰਤ ਅਨੁਸਾਰ ਪੂਰੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭਾਈਵਾਲੀ ਨਾਲ ਆਯੋਜਿਤ ਕੀਤੇ ਗਏ ਪਹਿਲੇ ‘ਪੰਜਾਬ ਐਗਰੀ ਐਂਡ ਫੂਡ ਕਨਲੇਵ’ ਨੂੰ ਸੰਬੋਧਨ ਕਰਨ ਮੌਕੇ ਕੀਤਾ।
ਉਨ•ਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਦੇਸ਼ ਵਿਦੇਸ਼ ਦੇ 150 ਨਿਵੇਸ਼ਕਾਂ ਨੇ ਇਕੱਲੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ 7 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਨਿਵੇਸ਼ ਕੀਤਾ ਹੈ, ਜਿਨ•ਾਂ ਵਿੱਚ ਵਿਸ਼ਵ ਪੱਧਰੀ ਕੰਪਨੀਆਂ ਆਈ. ਟੀ. ਸੀ., ਪੈਪਸੀ, ਮਹਿੰਦਰਾ, ਗੋਦਰੇਜ, ਕਾਰਗਿਲ, ਨੈਰੋਲੈਕ ਅਤੇ ਰਿਲਾਂਇਸ ਆਦਿ ਸ਼ਾਮਿਲ ਹਨ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਨਅਤੀ ਅਤੇ ਵਪਾਰਕ ਨੀਤੀ-2017 ਵਿੱਚ ਸੂਬੇ ਦੇ ਐਗਰੋ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਖੇਤਰ ਨੂੰ ਅਹਿਮ ਸੈਕਟਰ ਵਜੋਂ ਵਿਕਸਤ ਕਰਨ ਲਈ ਕਈ ਵਿੱਤੀ ਅਤੇ ਗੈਰ ਵਿੱਤੀ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੰਮੇਲਨ ਦੌਰਾਨ ਨਿਵੇਸ਼ਕ ਵੱਲੋਂ ਉਠਾਏ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਰੋੜਾ ਨੇ ਸਪੱਸ਼ਟ ਕੀਤਾ ਕਿ ਜੋ ਵੀ ਨੌਜਵਾਨ ਜਾਂ ਉੱਦਮੀ ਸੂਬੇ ਵਿੱਚ ਨਵਾਂ ਉੱਦਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਬੈਂਕਾਂ ਵੱਲੋਂ ਬਿਨ•ਾ ਕਿਸੇ ਖੱਜਲ ਖੁਆਰੀ ਦੇ 5 ਲੱਖ ਰੁਪਏ ਤੋਂ 25 ਲੱਖ ਰੁਪਏ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕੋਈ ਬੈਂਕ ਕਰਜ਼ਾ ਦੇਣ ਤੋਂ ਆਨਾਕਾਨੀ ਕਰਦਾ ਹੈ ਜਾਂ ਖੱਜਲ ਖੁਆਰ ਕਰਦਾ ਹੈ ਤਾਂ ਇਸ ਸੰਬੰਧੀ ਬੈਂਕ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਬਣਦੀ ਕਾਰਵਾਈ ਆਰੰਭੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਕਾਇਦਾ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ•ਾਂ ਸਥਾਪਤ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਵਪਾਰਕ ਸਮਾਜਿਕ ਜਿੰਮੇਵਾਰੀ (ਸੀ. ਐੱਸ. ਆਰ.) ਗਤੀਵਿਧੀ ਤਹਿਤ ਲੋਕਾਂ ਦਾ ਸਮਾਜਿਕ ਅਤੇ ਆਰਥਿਕ ਉਥਾਨ ਕਰਨ ਲਈ ਅੱਗੇ ਆਉਣ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਨਿਰਦੇਸ਼ਕ ਸੀ੍ਰ. ਡੀ. ਪੀ. ਐੱਸ. ਖਰਬੰਦਾ ਨੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਪੰਜਾਬ ਉਦਯੋਗ ਅਤੇ ਵਪਾਰਕ ਨੀਤੀ-2017 ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਇਸ ਮੌਕੇ 25 ਨਿਵੇਸ਼ਕਾਂ ਵੱਲੋਂ ਪੰਜਾਬ ਸਰਕਾਰ ਨਾਲ ਸੂਬੇ ਵਿੱਚ 70 ਕਰੋੜ ਰੁਪਏ ਦੇ ਨਿਵੇਸ਼ ਦੇ ਸਮਝੌਤੇ ਸਹੀਬੱਧ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇੱਕ ਸਮਝੌਤਾ ਕੀਤਾ ਗਿਆ, ਜਿਸ ਤਹਿਤ ਯੂਨੀਵਰਸਿਟੀ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਫੂਡ ਪ੍ਰੋਸੈਸਿੰਗ ਯੂਨਿਟ (ਪ੍ਰਫੁੱਲਿਤ ਕੇਂਦਰ) ਰਾਹੀਂ ਤਕਨੀਕ ਦਾ ਵਿਕਾਸ ਕੀਤਾ ਜਾਵੇਗਾ। ਯੂਨੀਵਰਸਿਟੀ ਨੇ ਤਕਨੀਕੀ ਵਿਕਾਸ ਨੂੰ ਮੂਹਰੇ ਰੱਖਦਿਆਂ ਫੂਡ ਇੰਡਸਟਰੀਜ਼ ਲਈ 50 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸ ਮੌਕੇ ਸ੍ਰੀ ਅਰੋੜਾ ਦੀ ਮੌਜੂਦਗੀ ਵਿੱਚ ਵੱਖੋ ਵੱਖ ਉੱਦਮੀਆਂ ਨਾਲ 70 ਕਰੋੜ ਦੇ 25 ਸਮਝੌਤੇ ‘ਤੇ ਸਹੀ ਪਾਈ ਗਈ। ਫੂਡ ਪ੍ਰੋਸੈਸਿੰਗ ਦੇ ਖੇਤਰ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਪੰਜਾਬ ਸਰਕਾਰ ਤੇ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਇੱਕ ਅਹਿਮ ਸਮਝੌਤਾ ਵੀ ਸਹੀਬੰਦ ਕੀਤਾ ਗਿਆ। ਇਸ ਸਮਝੌਤੇ ਤਹਿਤ ਖੇਤੀਬਾੜੀ ਯੂਨੀਵਰਸਿਟੀ ਆਪਣੀਆਂ ਮੌਜੂਦਾ ਸਹੂਲਤਾਂ ਦੇ ਨਾਲ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਨੂੰ 50 ਫੀਸਦ ਛੋਟ ਦੇਣ ਦੀ ਵੀ ਪੇਸ਼ਕਸ਼ ਕੀਤੀ।
ਸੰਮੇਲਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਅਤੇ ਫੂਡ ਖੇਤਰ ਨਾਲ ਸੰਬੰਧਤ ਸਨਅਤੀ ਸਖ਼ਸ਼ੀਅਤਾਂ ਸ੍ਰੀ ਭਵਦੀਪ ਸਰਦਾਨਾ (ਦੀ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ), ਸ੍ਰੀ ਸੰਜੇ ਸਿੰਘਲ (ਆਈ. ਟੀ. ਸੀ. ਲਿਮਿਟਡ), ਸ੍ਰੀ ਅਕਸ਼ੇ ਬੈਕਟਰ (ਕਰੈਮਿਕਾ ਫੂਡ ਇੰਡਸਟਰੀਜ਼ ਲਿਮਿਟਡ), ਸ੍ਰੀ ਰਿੰਕੇਸ਼ ਸਤੀਜਾ (ਪੈਪਸੀਕੋ ਕੰਪਨੀ), ਸ੍ਰੀ ਸੰਦੀਪ ਕਪੂਰ (ਸਕੂਲ ਆਫ਼ ਬਿਜਨਸ ਸਟੱਡੀਜ਼) ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਵਿਭਾਗਾਂ, ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਕੰਪਨੀਆਂ ਵੱਲੋਂ ਆਪਣੇ ਫੂਡ ਸਟਾਲ ਵੀ ਲਗਾਏ ਗਏ।
ਸੰਮੇਲਨ ਵਿੱਚ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਕੱਤਰ ਖੇਤੀਬਾੜੀ ਵਿਭਾਗ ਸ੍ਰੀ ਵਿਕਾਸ ਗਰਗ ਤੋਂ ਇਲਾਵਾ ਫੂਡ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ, ਜਿਨ•ਾਂ ਵਿੱਚ ਨਬੀ, ਨਿਫਟੈੱਮ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਮਾਰਕਫੈੱਡ ਅਤੇ ਮਿਲਕਫੈੱਡ ਪ੍ਰਮੁੱਖ ਸਨ।
ਪੰਜਾਬ ਦੇ IPS ਜੋੜੇ ਨੂੰ ਸਦਮਾ- ਧੀ ਦੀ ਅਚਾਨਕ ਮੌਤ
ਪੰਜਾਬ ਦੇ IPS ਜੋੜੇ ਨੂੰ ਸਦਮਾ- ਧੀ ਦੀ ਅਚਾਨਕ ਮੌਤ ਚੰਡੀਗੜ੍ਹ,30ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਇੱਕ ਆਈਪੀਐਸ ਜੋੜੇ ਨੂੰ ਉਸ ਸਮੇਂ...