ਨਵੀਂ ਦਿੱਲੀ 16 ਮਈ (ਵਿਸ਼ਵ ਵਾਰਤਾ) – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸ. ਸਿੱਧੂ ਨੂੰ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਨੇ ਉਚੇਚੇ ਤੌਰ ‘ਤੇ ਵਧਾਈ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਉਨਾਂ ਦੀ ਪਾਰਟੀ ਦੇ ਕੌਮੀ ਪ੍ਰਧਾਨ ਨਾਲ ਪਹਿਲੀ ਮੀਟਿੰਗ ਸੀ।
ਸ. ਸਿੱਧੂ ਨੇ ਇਸ ਮੀਟਿੰਗ ਨੂੰ ਇਕ ਸਿਪਾਹੀ ਦੀ ਜਰਨੈਲ ਨਾਲ ਮੁਲਾਕਾਤ ਦੱਸਿਆ। ਸ.ਸਿੱਧੂ ਨੇ ਅੱਜ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦਿਆਂ ਜਿੱਥੇ ਪਾਰਟੀ ਵੱਲੋਂ ਉਨਾਂ ਵਿੱਚ ਵਿਸ਼ਵਾਸ ਪ੍ਰਗਟਾਏ ਜਾਣ ‘ਤੇ ਧੰਨਵਾਦ ਕੀਤਾ ਉਥੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਆਪਣਾ ਪੂਰਾ ਜੀਵਨ ਕਾਂਗਰਸ ਪਾਰਟੀ ਦੇ ਲੇਖੇ ਲਾਉਂਦੇ ਹਨ ਅਤੇ ਪਾਰਟੀ ਵੱਲੋਂ ਜੋ ਵੀ ਡਿਊਟੀ ਲਾਈ ਜਾਵੇਗੀ, ਉਸਨੂੰ ਤਨਦੇਹੀ ਤੇ ਪੂਰੀ ਸ਼ਿੱਦਤ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਨਾਂ ਪਾਰਟੀ ਪ੍ਰਧਾਨ ਨੂੰ ਇਹੋ ਕਿਹਾ ਕਿ ਉਹ 24X7 ਉਨਾਂ ਨੂੰ ਸਮਰਪਿਤ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਚੰਡੀਗੜ੍ਹ,29ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਨੇ ਆਮ...