• Latest
  • Trending
ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ ‘ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ ‘ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

8 years ago
ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

2 minutes ago
ਪ੍ਰਧਾਨ ਮੰਤਰੀ ਮੋਦੀ 15 ਨਵੰਬਰ ਨੂੰ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ 15 ਨਵੰਬਰ ਨੂੰ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕਰਨਗੇ ਉਦਘਾਟਨ

49 minutes ago
ਦਿੱਲੀ ਵਿੱਚ AQI 300 ਤੋਂ ਪਾਰ ; ਆਉਣ ਵਾਲੇ ਦਿਨਾਂ ਵਿੱਚ ਸੁਧਾਰ ਦੀ ਸੰਭਾਵਨਾ

ਦਿੱਲੀ ਵਿੱਚ AQI 300 ਤੋਂ ਪਾਰ ; ਆਉਣ ਵਾਲੇ ਦਿਨਾਂ ਵਿੱਚ ਸੁਧਾਰ ਦੀ ਸੰਭਾਵਨਾ

51 minutes ago
ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ; ਤਿੰਨ ਦੀ ਮੌਤ, ਇੱਕ ਜ਼ਖ਼ਮੀ

ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ; ਤਿੰਨ ਦੀ ਮੌਤ, ਇੱਕ ਜ਼ਖ਼ਮੀ

54 minutes ago
ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

2 hours ago
Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

2 hours ago
Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ‘ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ

Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ‘ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ

3 hours ago
Punjab Weather: ਸੂਬੇ ‘ਚ ਫੇਰ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਮੀਂਹ ਪੈਣ ਦੀ ਸੰਭਾਵਨਾ

3 hours ago
Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

4 hours ago
Punjab: ਆਮ ਆਦਮੀ ਪਾਰਟੀ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ

Punjab: ਆਮ ਆਦਮੀ ਪਾਰਟੀ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ

4 hours ago
Hindi News
English News
Wednesday, November 11, 2026
No Result
View All Result
29 °c
Chandigarh
22 ° Thu
23 ° Fri
23 ° Sat
18 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ ‘ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

May 16, 2018
in ਪੰਜਾਬ
ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ ‘ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

ਮੁੱਖ ਮੰਤਰੀ ਵਲੋਂ ਭਾਰਤਮਾਲਾ ਪਰਿਯੋਜਨਾ ‘ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

  • 7 ਨਵੇਂ ਸੜਕੀ ਪ੍ਰੋਜੈਕਟਾਂ ਨੂੰ ਕੌਮੀ ਮਾਰਗ ਐਲਾਣਨ ਦੀ ਮੰਗ
  • ਸੜਕੀ ਸੰਪਰਕ ਨੂੰ ਵਧਾਉਣ ਲਈ ਹੋਰ ਕਦਮ ਚੁੱਕੇ ਜਾਣ ਦਾ ਵੀ ਮੁੱਦਾ ਉਠਾਇਆ

ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰੋਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਣਨ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ |

ਮੁੱਖ ਮੰਤਰੀ ਨੇ ਸੜਕੀ ਟਰਾਂਸਪੋਰਟ, ਹਾਈਵੇਜ਼ ਅਤੇ ਸ਼ਿਪਿੰਗ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਲਿਖਕੇ ਇਸ ਸਬੰਧ ਵਿਚ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਧਿਆ ਸੜਕੀ ਸੰਪਰਕ ਉਪਲਬੱਧ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਬਿਨਾ ਕਿਸੇ ਅੜਚਨ ਦੇ ਆਉਣ-ਜਾਉਣ ਦੀ ਸੁਵਿਧਾ ਮਿਲ ਸਕੇ |

ਇਹ 13 ਸੜਕੀ ਪ੍ਰੋਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਦੇ ਹਨ | ਇਨ੍ਹਾਂ ਵਿਚ ਲੁਧਿਆਣਾ-ਹੰਬੜਾਂ-ਸਿਧਵਾਂ ਬੇਟ-ਧਰਮਕੋਟ-ਕੋਟ ਈਸੇ ਖਾਂ (70 ਕਿ.ਮੀ), ਪਾਤੜਾਂ-ਮੂਣਕ (24 ਕਿ.ਮੀ), ਫਿਲੌਰ-ਨਗਰ-ਰਾਹੋਂ (31.50 ਕਿ.ਮੀ), ਮੋਰਿੰਡਾ-ਕੈਨੌਰ–ਰੋਪੜ (18.03 ਕਿ.ਮੀ), ਪਖੋਂ ਕੈਂਚੀਆਂ-ਭਗਤਾ ਭਾਈਕਾ (35 ਕਿ.ਮੀ) ਅਬੋਹਰ-ਹਨੂੰਮਾਨਗੜ੍ਹ (21 ਕਿ.ਮੀ), ਕੌਹਾੜ-ਸਾਹਨੇਵਾਲ-ਡੇਹਲੋਂ-ਪੱਖੋਵਾਲ ਤੋਂ ਦਾਖਾ-ਬਰਨਾਲਾ (63.35 ਕਿ.ਮੀ), ਭਵਾਨੀਗੜ੍ਹ-ਸਮਾਣਾ (23 ਕਿ.ਮੀ), ਸਮਰਾਲਾ-ਪਾਇਲ-ਰਾੜਾ-ਜਗਾੜਾ (40.38 ਕਿ.ਮੀ), ਅੰਮਿ੍ਤਸਰ- ਫਤਹਿਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ (45.75 ਕਿ.ਮੀ), ਬਟਾਲਾ-ਕਾਦੀਆਂ (15.50 ਕਿ.ਮੀ) , ਲੰਬੀ-ਗਿੱਦੜਬਾਹਾ (16.75 ਕਿ.ਮੀ) ਅਤੇ ਫਿਰੋਜ਼ਪੁਰ – ਫਰੀਦਕੋਟ 31.22 ਕਿ.ਮੀ ਸ਼ਾਮਲ ਹਨ |

ਜਿਨ੍ਹਾਂ 7 ਸੜਕੀ ਪ੍ਰੋਜੈਕਟਾਂ ਨੂੰ ਨਵੇਂ ਕੌਮੀ ਰਾਜ ਮਾਰਗ ਐਲਾਣਨ ਬਾਰੇ ਮੁੱਖ ਮੰਤਰੀ ਨੇ ਪੱਤਰ ਲਿਖਿਆ ਹੈ ਉਨ੍ਹਾਂ ਵਿੱਚ ਪਟਿਆਲਾ-ਪਾਤੜਾਂ-ਮੂਣਕ (90ਕਿ.ਮੀ), ਲਾਂਡਰਾਂ-ਸਰਹਿੰਦ (32 ਕਿ.ਮੀ), ਗੁਰਦਾਸਪੁਰ-ਸ੍ਰੀ ਹਰਗੋਬਿੰਦ ਪੁਰ (40 ਕਿ.ਮੀ), ਬਿਆਸ-ਮਹਿਤਾ-ਬਟਾਲਾ (35 ਕਿ.ਮੀ), ਲੁਧਿਆਣਾ-ਮੱਤੇਵਾੜਾ-ਰਾਹੋਂ (23 ਕਿ.ਮੀ), ਕਪੂਰਥਲਾ-ਨਕੋਦਰ-ਨੂਰਮਹਿਲ- ਫਿਲੌਰ (66 ਕਿ.ਮੀ) ਅਤੇ ਕਪੂਰਥਲਾ-ਕਰਤਾਰਪੁਰ-ਕਿਸ਼ਨਗੜ੍ਹ-ਆਦਮਪੁਰ (35 ਕਿ.ਮੀ) ਸ਼ਾਮਲ ਹਨ |

ਮੁੱਖ ਮੰਤਰੀ ਨੇ ਐਨ ਐਚ-64 ‘ਤੇ ਭਵਾਨੀਗੜ੍ਹ ਕਸਬੇ ਵਿਚ 250 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵੀ ਸ੍ਰੀ ਗਡਕਰੀ ਨੂੰ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਪੁਲ ਆਵਾਜਾਈ ਦੀ ਸਮੱਸਿਆ ਹੱਲ ਕਰੇਗਾ ਅਤੇ ਸੰਘਣੀ ਵਸੋਂ ਵਾਲੇ ਭਵਾਨੀਗੜ੍ਹ ਸ਼ਹਿਰ ਵਿਚ ਸੜਕੀ ਹਾਦਸਿਆਂ ਨੂੰ ਘਟਾਵੇਗਾ | ਉਨ੍ਹਾਂ ਲਿਖਿਆ ਹੈ ਕਿ ਐਨ ਐਚ-64 ਦਾ ਪਟਿਆਲਾ-ਬਠਿੰਡਾ ਸੈਕਸ਼ਨ 176 ਕਿ.ਮੀ ਹੈ, ਨੂੰ ਹਾਲ ਹੀ ਵਿੱਚ ਚਾਰ ਮਾਰਗੀ ਕੀਤਾ ਗਿਆ ਹੈ ਅਤੇ ਇਸ ‘ਤੇ ਨੈਸ਼ਨਲ ਹਾਈ ਵੇਜ਼ ਅਥਾਰਟੀ ਆਫ ਇੰਡੀਆ ਵਲੋਂ ਟੋਲ ਇਕੱਤਰ ਕੀਤਾ ਜਾ ਰਿਹਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿਚ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਸੰਪਰਕ 800 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਗਲਿਆਰੇ ਨਾਲ ਜੋੜਨ ਦਾ ਵੀ ਮੁੱਦਾ ਉਠਾਇਆ | ਕੇਂਦਰ ਸਰਕਾਰ ਭਾਰਤਮਾਲਾ ਪਰਿਯੋਜਨਾ ਦੇ ਹੇਠ ਆਰਥਿਕ ਗਲਿਆਰਿਆਂ, ਅੰਤਰ-ਗਲਿਆਰਿਆਂ ਅਤੇ ਫੀਡਰ ਰੂਟਾਂ ਨੂੰ ਵਿਕਸਤ ਕਰ ਰਹੀ ਹੈ | ਪੰਜਾਬ ਸੂਬੇ ਵਿੱਚ ਅਜ਼ਮੇਰ-ਲੁਧਿਆਣਾ- ਆਰਥਿਕ ਗਲਿਆਰਾ ਜੋ ਮਲੇਰਕੋਟਲਾ-ਸੰਗਰੂਰ-ਸਨਾਮ-ਮੂਣਕ ਵਿਚੋਂ ਦੀ ਗੁਜਰਦਾ ਹੈ, ਨੂੰ ਪ੍ਰਵਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਗਲਿਆਰੇ ਨੂੰ ਮੰਡੀ ਗੋਬਿੰਦਗੜ੍ਹ ਨਾਲ ਜੋੜੇ ਜਾਣ ਨਾਲ ਇਸ ਦੇ ਸਟੀਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ | ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਵਾਸਤੇ ਸਿੱਧਾ ਸੰਪਰਕ ਸੰਗਰੂਰ ਦੇ ਨੇੜੇ ਅਮਲੋਹ-ਭਦੌੜ-ਛਿੰਟਾਂਵਾਲਾ-ਭਲਵਾਨ ਫੀਡਰ ਰੂਟ ਨਾਲ ਮੁਹਈਆ ਕਰਵਾਇਆ ਜਾ ਸਕਦਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਬਾਈਪਾਸ ਨੇੜੇਓ ਸ਼ੁਰੂ ਹੁੰਦੇ ਜੰਕਸ਼ਨ ਵਿਚ ਵੀ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਇਸ ਵਾਸਤੇ 25ਕਰੋੜ ਰੁਪਏ ਦੀ ਲਾਗਤ ਨਾਲ ਇਕ ਫਲਾਈਓਵਰ ਦੇ ਨਿਰਮਾਣ ਦੀ ਮੰਗ ਕੀਤੀ ਹੈ, ਤਾਂ ਜੋ ਆਵਾਜਾਈ ਦੀ ਸੱਮਸਿਆ ਨੂੰ ਹੱਲ ਕੀਤਾ ਜਾ ਸਕੇ | ਇਸਦੇ ਨਾਲ ਹੀ ਉਨ੍ਹਾਂ ਨੇ 60 ਕਰੋੜ ਦੀ ਲਾਗਤ ਨਾਲ ਐਨ ਐਚ-64 ਕੌਮੀ ਮਾਰਗ ਦੇ ਸੈਕਸ਼ਨ ਨੂੰ ਵੀ ਮਜ਼ਬੂਤ ਬਣਾਉਣ ਦੀ ਵੀ ਮੰਗ ਉਠਾਈ ਹੈ | ਮੁੱਖ ਮੰਤਰੀ ਨੇ ਸੂਬੇ ਵਿਚ ਨੈਸ਼ਨਲ ਹਾਈ ਵੇਜ਼ ਦੇ ਚਾਰ ਮਾਰਗੀ ਪ੍ਰੋਜੈਕਟ ਲਾਗੂ ਕਰਨ ਦਾ ਕੰਮ ਪੀ.ਡਬਲਯੂ.ਡੀ ਨੂੰ ਦਿੱਤੇ ਜਾਣ ਦੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿਉਂਕਿ ਇਸ ਕੰਮ ਵਿਚ ਇਸਦਾ ਲੋੜੀਂਦਾ ਤਜਰਬਾ ਹੈ |

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

by Navjot
November 11, 2026
0

  ਸ੍ਰੀਨਗਰ, 11 ਨਵੰਬਰ (ਵਿਸ਼ਵ ਵਾਰਤਾ) - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸੈਂਟਰਲ ਰਿਜ਼ਰਵ...

ਪ੍ਰਧਾਨ ਮੰਤਰੀ ਮੋਦੀ 15 ਨਵੰਬਰ ਨੂੰ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ 15 ਨਵੰਬਰ ਨੂੰ ਮਿਜ਼ੋਰਮ ਵਿੱਚ ‘Ropuiliani Tribal Freedom Fighters Museum’ ਦਾ ਕਰਨਗੇ ਉਦਘਾਟਨ

by Navjot
November 11, 2026
0

  ਆਈਜ਼ੌਲ, 11 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ ਨੂੰ ਮਿਜ਼ੋਰਮ ਦੇ...

ਦਿੱਲੀ ਵਿੱਚ AQI 300 ਤੋਂ ਪਾਰ ; ਆਉਣ ਵਾਲੇ ਦਿਨਾਂ ਵਿੱਚ ਸੁਧਾਰ ਦੀ ਸੰਭਾਵਨਾ

ਦਿੱਲੀ ਵਿੱਚ AQI 300 ਤੋਂ ਪਾਰ ; ਆਉਣ ਵਾਲੇ ਦਿਨਾਂ ਵਿੱਚ ਸੁਧਾਰ ਦੀ ਸੰਭਾਵਨਾ

by Navjot
November 11, 2026
0

  ਨਵੀਂ ਦਿੱਲੀ, 11 ਨਵੰਬਰ (ਵਿਸ਼ਵ ਵਾਰਤਾ) - ਬੁੱਧਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' (very poor) ਸ਼੍ਰੇਣੀ...

ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ; ਤਿੰਨ ਦੀ ਮੌਤ, ਇੱਕ ਜ਼ਖ਼ਮੀ

ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ; ਤਿੰਨ ਦੀ ਮੌਤ, ਇੱਕ ਜ਼ਖ਼ਮੀ

by Navjot
November 11, 2026
0

  ਪਟਨਾ, 11 ਨਵੰਬਰ (ਵਿਸ਼ਵ ਵਾਰਤਾ) - ਬੁੱਧਵਾਰ ਸਵੇਰੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ NH-27 'ਤੇ 'ਬਾਜ਼ਾਰ ਸਮਿਤੀ ਚੌਕ' ਨੇੜੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ 3 CRPF ਜਵਾਨ ਜ਼ਖ਼ਮੀ

by Navjot
November 11, 2026
0

  ਸ੍ਰੀਨਗਰ, 11 ਨਵੰਬਰ (ਵਿਸ਼ਵ ਵਾਰਤਾ) - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸੈਂਟਰਲ ਰਿਜ਼ਰਵ...

Most Popular

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
5 days ago
0

  ਚੰਡੀਗੜ੍ਹ, 6 ਨਵੰਬਰ (ਵਿਸ਼ਵ ਵਾਰਤਾ) 💫💫ਤੁਹਾਡੀ ਜ਼ਿੰਦਗੀ ਵਿੱਚ ਇੱਕ ਅਦਭੁਤ ਬਦਲਾਅ ਉਦੋਂ ਆਉਂਦਾ ਹੈ ਜਦੋਂ ਤੁਸੀਂ ਉਨ੍ਹਾਂ ਚੀਜ਼ਾਂ 'ਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 