ਇਕ ਭੱਠੇ ਉਪਰ ਵਰਕਸ਼ਾਪ ਲਾਕੇ ਤਿੰਨ ਜ਼ਿਲਿ੍ਹਆਂ ਦੇ ਮਾਲਕਾਂ ਨੂੰ ਬਣੀਆਂ ਇੱਟਾਂ ਵਿਖਾਈਆਂ
ਮਾਨਸਾ, 15 ਮਈ (ਵਿਸ਼ਵ ਵਾਰਤਾ)-ਇਸ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ) ਵੱਲੋਂ ਮਾਨਸਾ ਨੇੜੇ ਇਕ ਭੱਠੇ ਭੀਖੀ ਗ੍ਰਾਮ ਸੰਮਤੀ ਉਪਰ ਰਾਖ ਦੀ ਵਰਤੋਂ ਨਾਲ ਇੱਟਾਂ ਬਣਾਉਣ ਸਬੰਧੀ ਇਕ ਵਰਕਸ਼ਾਪ ਲਾਈ ਗਈ, ਜਿਸ ਵਿਚ ਇੱਟਾਂ ਬਣਾਉਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਤਾਪ ਘਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਰਾਖ ਨਾਲ ਬਣੀਆਂ ਇੱਟਾਂ, ਮਿੱਟੀ ਦੀਆਂ ਬਣੀਆਂ ਇੱਟਾਂ ਦੇ ਮੁਕਾਬਲੇ ਹਰ ਪੱਖੋ ਬੇਹਤਰ ਅਤੇ ਮਜ਼ਬੂਤ ਹੁੰਦੀਆਂ ਹਨ ਅਤੇ ਇਨ੍ਹਾਂ ਉਪਰਲੀ ਸਫਾਈ ਜਿਆਦਾ ਹੋਣ ਕਾਰਨ ਹੀ ਇਨ੍ਹਾਂ ਦੀ ਚਣਾਈ ਸੌਖੀ ਤੇ ਸੁੰਦਰ ਹੁੰਦੀ ਹੈ।
ਜਿਕਰਯੋਗ ਹੈ ਕਿ ਇਸ ਤਾਪ ਘਰ ਨੂੰ ਰਾਖ ਦੀਆਂ ਇੱਟਾਂ ਬਣਾਉਣ ਲਈ ਇਸੇ ਵਰ੍ਹੇ ਫਲਾਈ ਐਸ ਯੂਟਿਲਾਈਜੇਸ਼ਨ ਐਵਾਰਡ ਵੀ ਮਿਲਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਈ ਤੇਜਿµਦਰ ਸਿµਘ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿ¤ਚ ਇ¤ਟਾ ਬਣਾਉਣ ਲਈ ਮਿ¤ਟੀ ਦੀ ਲਗਾਤਾਰ ਵਰਤੋ ਕਾਰਨ ਇਸ ਕੀਮਤੀ ਸµਸਾਧਨ ਵਿ¤ਚ ਨਿਘਾਰ ਆ ਰਿਹਾ ਹੈ, ਜਿਸ ਕਾਰਨ ਹੁਣ ਕੋਲੇ ਦੀ ਰਾਖ ਨੂੰ ਮਿੱਟੀ ਵਿਚ ਮਿਲਾਕੇ ਇੱਟਾਂ ਪੱਥਣ ਦਾ ਇਹ ਨਵਾਂ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪµਜਾਬ ਪ੍ਰਦੂਸ਼ਣ ਕµਟਰੋਲ ਬੋਰਡ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਪਾਵਰ ਲਿਮਿਟਡ ਵ¤ਲੋਂ 9 ਦਸµਬਰ 2017 ਅਤੇ 20 ਜਨਵਰੀ 2018 ਨੂੰ ਤਾਪ ਘਰ ਵਿਖੇ ਜ਼ਿਲ੍ਹਾ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਭ¤ਠਾ ਮਾਲਕਾਂ ਨਾਲ ਜਾਗਰੂਕਤਾ ਕੈਂਪ ਲਾਏ ਜਾ ਚੁੱਕੇ ਹਨ, ਜਿਸ ਵਿਚ ਇਟਾਂ ਬਣਾਉਣ ਲਈ ਰਾਖ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ ਸੀ।
ਵਿਭਾਗ ਦੇ ਐਕਸੀਅਨ ਪਰਮਜੀਤ ਸਿµਘ ਨੇ ਭੱਠਾ ਮਾਲਕਾਂ ਦੇ ਕਈ ਸ਼ੰਕਿਆਂ ਨੂੰ ਦੂਰ ਕਰਦਿਆਂ ਦਸਿਆ ਕਿ ਮਿਟੀ ਦੀ ਉਪਰਲੀ ਪਰਤ ਦਾ ਬਚਾਅ ਕਰਨਾ ਸਮੇਂ ਦੀ ਮੁ¤ਢਲੀ ਲੋੜ ਹੈ ਅਤੇ ਰਾਖ ਦੀ ਵਰਤੋਂ ਕਰਕੇ ਮਿਟੀ ਨੂੰ ਬਚਾਇਆ ਜਾ ਸਕਦਾ ਹੈ।
ਭੱਠਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੇਖੋਂ ਨੇ ਪੰਜਾਬ ਭੱਠਾ ਐਸੋਸੀਏਸ਼ਨ ਵ¤ਲੋਂ ਪµਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਭਰੋਸਾ ਦੁਆਇਆ ਕਿ ਭੱਠਾ ਮਾਲਕ ਇਸ ਕੰਮ ਲਈ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਅਤੇ ਆਉਣ ਵਾਲੇ ਸਮੇਂ ਵਿਚ ਭਠਿਆਂ ਵਿਚ ਬਣਨ ਵਾਲੀਆਂ ਇਟਾਂ ਲਈ ਰਾਖ ਦੀ ਵਰਤੋਂ ਕਰਨ ਲਈ ਤਿਆਰ ਹਨ।
ਉਧਰ ਭੀਖੀ ਗ੍ਰਾਮ ਸੰਮਤੀ ਦੇ ਮਾਲਕ ਰਾਕੇਸ਼ ਜਿੰੰਦਲ ਨੇ ਪਹਿਲ ਕਰਦੇ ਹੋਏ ਆਪਣੇ ਭ¤ਠੇ ਵਿ¤ਚ ਬਣਨ ਵਾਲੀਆਂ ਇਟਾ ਵਿਚ ਰਾਖ ਦੀ ਵਰਤੋ ਸ਼ੁਰੂ ਕੀਤੀ ਗਈ ਹੈ। ਇਹ ਰਾਖ ਤਾਪ ਘਰ ਵ¤ਲੋਂ ਦਿ¤ਤੀ ਗਈ ਸੀ ਅਤੇ ਉਨ੍ਹਾਂ ਨੇ ਪਹਿਲਾਂ 10 ਪ੍ਰਤੀਸ਼ਤ, ਫਿਰ 15 ਪ੍ਰਤੀਸ਼ਤ ਅਤੇ ਬਾਅਦ ਵਿਚ 25 ਪ੍ਰਤੀਸ਼ਤ ਤਕ ਰਾਖ ਦੀ ਵਰਤੋਂ ਕਰਨ ਦਾ ਤਜਰਬਾ ਕੀਤਾ ਗਿਆ ਅਤੇ ਇਨ੍ਹਾਂ ਇ¤ਟਾਂ ਨੂੰ ਜੀਓ ਮੀਡੀਆ ਲੈਬ, ਬਠਿੰਡਾ ਤੋਂ ਟੈਸਟ ਕਰਵਾਇਆ ਅਤੇ ਵਧੀਆ ਨਤੀਜੇ ਪ੍ਰਾਪਤ ਕੀਤੇ। ਉਨ੍ਹਾਂ ਇਸ ਵਰਕਸ਼ਾਪ ਦੌਰਾਨ ਮਾਨਸਾ, ਸµਗਰੂਰ ਅਤੇ ਬਰਨਾਲਾ ਦੇ ਭ¤ਠਾ ਮਾਲਕਾਂ ਨੂੰ ਆਪਣੇ ਸਫਲ ਤਜਰਬੇ ਸਾਂਝੇ ਕੀਤੇ।
ਇਸੇ ਦੌਰਾਨ ਤਲਵੰਡੀ ਸਾਬੋ ਪਾਵਰ ਲਿਮਿਟਡ ਵ¤ਲੋਂ ਵਿਕਾਸ ਸ਼ਰਮਾ, ਜਸਮੀਨ ਕੌਰ ਨੇ ਰਾਖ ਸਬੰਧੀ ਅਨੇਕਾਂ ਨੁਕਤਿਆਂ *ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਇਲੇ ਦੀ ਰਾਖ ਮਿੱਟੀ ਦੇ ਮੁਕਾਬਲੇ ਸਖਤ ਅਤੇ ਮਜਬੂਤ ਹੁੰਦੀ ਹੈ ਅਤੇ ਇਸ ਉਪਰ ਕਿਸੇ ਵੀ ਕਿਸਮ ਦੇ ਮੌਸਮ ਦੀ ਕੋਈ ਮਾਰ ਨਹੀਂ ਹੋ ਸਕਦੀ ਹੈ।
ਇਸ ਮੋਕੇ ਐਸ.ਡੀ.ਓ ਰਵੀਪਾਲ, ਸੁਰੇਸ਼ ਕੁਮਾਰ, ਸੁਰਿੰਦਰ ਮੰਗਲਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ ਵੱਲੋਂ ਸਮਾਜ ਭਲਾਈ ਅਤੇ ਵਾਤਾਵਰਨ ਸੰਭਾਲ ਲਈ ਚੁੱਕੇ ਜਾ ਰਹੇ ਕਦਮ ਬੜ੍ਹੇ ਢੁੱਕਵੇ ਸਾਬਤ ਹੋ ਰਹੇ ਹਨ।
ਫੋਟੋ ਕੈਪਸ਼ਨ: ਰਾਖ ਤੋਂ ਤਿਆਰ ਹੁੰਦੀਆਂ ਇੱਟਾਂ ਨੂੰ ਵੇਖਣ ਲਈ ਜੁੜੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਅਤੇ ਭੱਠਾ ਮਾਲਕ। ਫੋਟੋ: ਵਿਸ਼ਵ ਵਾਰਤਾ