ਕਰਨਾਟਕ 15 ਮਈ – ਕਰਨਾਟਕ ਵਿਧਾਨ ਸਭਾ ਦੇ ਅੱਜ ਆਏ ਨਤੀਜਿਆਂ ਵਿਚ ਭਾਜਪਾ ਨੂੰ ਜਿੱਥੇ ਸਪਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ, ਉਥੇ ਕਾਂਗਰਸ ਨੇ ਭਾਜਪਾ ਨੂੰ ਰੋਕਣ ਲਈ (ਜਨਤਾ ਦਲ ਸੈਕੁਲਰ) ਜੇ.ਡੀ.ਐੱਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਜੇ.ਡੀ.ਐੱਸ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਹੈ।
ਵਰਣਨਯੋਗ ਹੈ ਕਿ 222 ਸੀਟਾਂ ਵਿਚੋਂ ਸਰਕਾਰ ਬਣਾਉਣ ਲਈ 112 ਸੀਟਾਂ ਦੀ ਲੋੜ ਹੈ। ਭਾਜਪਾ ਇਸ ਸਮੇਂ 104 ਉਤੇ ਅੱਗੇ ਚਲ ਰਹੀ ਹੈ ਜਦੋਂ ਕਿ ਕਾਂਗਰਸ 78 ਤੇ ਜੇਡੀਐਸ 38 ਸੀਟਾਂ ਉਤੇ ਅੱਗੇ ਹੈ।