ਨਵੀਂ ਦਿੱਲੀ 15 ਮਈ – ਕਰਨਾਟਕ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜਾ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸ਼ੁਰੂਆਤੀ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਹੈ।
222 ਸੀਟਾਂ ਉਤੇ ਭਾਜਪਾ 114 ਅਤੇ ਕਾਂਗਰਸ 67 ਸੀਟਾਂ ਉਤੇ ਅੱਗੇ ਚਲ ਰਹੀ ਹੈ। ਇਸ ਤੋਂ ਇਲਾਵਾ ਜੇਡੀਐਸ 48 ਸੀਟਾਂ ਉਤੇ ਅੱਗੇ ਚਲ ਰਹੀ ਹੈ।