ਜਲੰਧਰ, 11 ਮਈ (ਵਿਸ਼ਵ ਵਾਰਤਾ) – ਐਸ.ਐਚ.ਓ ਪਰਮਿੰਦਰ ਬਾਜਵਾ ਨੂੰ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਹਨਾਂ ਨੂੰ 25 ਮਈ ਨੂੰ ਮੁੜ ਤੋਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਮਾਮਲਾ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਐਸ.ਐਚ.ਓ ਪਰਮਿੰਦਰ ਬਾਜਵਾ ਨੂੰ ਅੱਜ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਦਰਅਸਲ ਐਸ.ਐਚ.ਓ ਬਾਜਵਾ ਭੇਸ ਬਦਲ ਕੇ ਆਪਣੇ ਦੋ ਰਿਵਾਲਵਰ ਦੇ ਨਾਲ ਕੋਰਟ ਪਹੁੰਚੇ ਸਨ, ਜਿਥੇ ਉਹਨਾਂ ਅਦਾਲਤ ਵਿਚ ਖੁਦ ਦੀ ਸੁਰੱਖਿਆ ਦੀ ਮੰਗ ਕੀਤੀ ਸੀ।
ਪੁਲਿਸ ਵੱਲੋਂ ਉਹਨਾਂ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ।