• Latest
  • Trending
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ, ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਦਾ ਸਵਾਗਤ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ, ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਦਾ ਸਵਾਗਤ

9 years ago
ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

31 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

35 minutes ago
Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

46 minutes ago
Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

1 hour ago
Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ‘ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ

Punjab: ਅਕਾਲ ਤਖ਼ਤ ਸਾਹਿਬ ਨੇ ਦੋ ਕੀਰਤਨੀ ਜਥਿਆਂ ‘ਤੇ ਕੀਤੀ ਵੱਡੀ ਕਾਰਵਾਈ, ਪੜ੍ਹੋ ਵੇਰਵਾ

1 hour ago
Punjab Weather: ਸੂਬੇ ‘ਚ ਫੇਰ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਫੇਰ ਮੀਂਹ ਪੈਣ ਦੀ ਸੰਭਾਵਨਾ

2 hours ago
Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

3 hours ago
Punjab: ਆਮ ਆਦਮੀ ਪਾਰਟੀ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ

Punjab: ਆਮ ਆਦਮੀ ਪਾਰਟੀ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

4 hours ago
Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

5 hours ago
National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

5 hours ago
Hindi News
English News
Wednesday, November 11, 2026
No Result
View All Result
29 °c
Chandigarh
22 ° Thu
23 ° Fri
23 ° Sat
18 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ, ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਦਾ ਸਵਾਗਤ

May 8, 2018
in ਪੰਜਾਬ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ, ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਦਾ ਸਵਾਗਤ

ਚੰਡੀਗੜ, 8 ਮਈ (ਵਿਸ਼ਵ ਵਾਰਤਾ) : ਪੰਜਾਬ ਮੰਤਰੀ ਮੰਡਲ ਦੇ ਸਮੂਹ ਮੈਂਬਰਾਂ ਦੀ ਅੱਜ ਇੱਥੇ ਹੋਈ ਪਲੇਠੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ ਜਿਨਾਂ ਵਿੱਚ ਸਟਾਫ ਨਰਸਾਂ ਦੀਆਂ ਖਾਲੀ 282 ਅਸਾਮੀਆਂ ਭਰਨ ਲਈ ਨਿਯਮਾਂ ਵਿੱਚ ਯਕਮੁਸ਼ਤ ਢਿੱਲ, ਅਗਲੇ ਹੋਰ 7 ਸਾਲਾਂ ਲਈ ਮੈਸਰਜ਼ ਕੁਆਰਕ ਸਿਟੀ ਇੰਡੀਅਨ ਪ੍ਰਾਈਵੇਟ ਲਿਮਟਡ ਨਾਲ ਸੋਧੇ ਸਮਝੌਤੇ ਦੀ ਮਿਆਦ ਵਧਾਉਣਾ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ ਤੱਕ ਵਧਾਉਣ ਦੀ ਪ੍ਰਵਾਨਗੀ ਸ਼ਾਮਲ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ।
ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਨਵੇਂ ਨਿਯੁਕਤ ਮੰਤਰੀਆਂ ਦਾ ਸਵਾਗਤ ਕਰਦੇ ਹੋਏ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਕੀਤੀ। ਬੁਲਾਰੇ ਅਨੁਸਾਰ ਸ਼ਹਿਰ ਤੋਂ ਬਾਹਰ ਹੋਣ ਅਰੁਣਾ ਚੌਧਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।
ਸਟਾਫ ਨਰਸਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸੂਬੇ ਭਰ ਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਟਾਫ ਨਰਸਾਂ ਦੀ ਭਾਰੀ ਕਮੀ ਦੇ ਕਾਰਨ ਮੰਤਰੀ ਮੰਡਲ ਨੇ 24 ਅਪ੍ਰੈਲ, 2017 ਨੂੰ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਢਿੱਲ ਦੇ ਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ ਠੇਕੇ ਦੇ ਆਧਾਰ ‘ਤੇ ਸਟਾਫ ਨਰਸਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਇਨਾ ਨਿਰਦੇਸ਼ਾਂ ਦੇ ਹੇਠ ਨਿਯਮਤ ਅਸਾਮੀਆਂ ਦੇ ਵਿਰੁੱਧ ਭਵਿੱਖ ਵਿੱਚ ਠੇਕਾ ਅਧਾਰਿਤ ਨਿਯੁਕਤੀਆਂ ‘ਤੇ ਮੁਕੰਮਲ ਪਾਬੰਦੀ ਲਾਈ ਗਈ ਸੀ।
ਬੁਲਾਰੇ ਅਨੁਸਾਰ ਇਸ ਫੈਸਲੇ ਦਾ ਉਦੇਸ਼ ਆਮ ਲੋਕਾਂ ਲਈ ਸਿਹਤ ਸਹੂਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਤੋਂ ਇਲਾਵਾ ਸਟਾਫ ਦੀ ਕਮੀ ਦੇ ਕਾਰਨ ਭਾਰਤੀ ਮੈਡੀਕਲ ਕੌਂਸਲ ਵੱਲੋਂ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੀ ਮਾਨਤਾ ਖਤਮ ਕਰਨ ਦੀ ਪੈਦਾ ਹੋਈ ਚੁਣੌਤੀ ਤੋਂ ਬਚਣਾ ਵੀ ਹੈ।
ਮੰਤਰੀ ਮੰਡਲ ਨੇ ਵਿਚਾਰ ਕੀਤੀ ਕਿ 462 ਪ੍ਰਵਾਨਿਤ ਅਸਾਮੀਆਂ ਦੇ ਵਿਰੁੱਧ 282 ਅਸਾਮੀਆਂ ਦੀ ਚੋਣ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਚੋਣ ਜ਼ਾਬਤਾ ਲੱਗ ਜਾਣ ਕਾਰਨ ਇਹ ਪ੍ਰਕਿਰਿਆ ਸਿਰੇ ਨਹੀਂ ਚੜ•ੀ ਸੀ।
ਕੁਆਰਕ ਸਿਟੀ ਦੇ ਸੋਧੇ ਸਮਝੌਤੇ ਦੀ ਮਿਆਦ ‘ਚ ਵਾਧਾ
ਮੈਸਰਜ਼ ਕੁਆਰਕ ਸਿਟੀ ਇੰਡੀਅਨ ਪ੍ਰਾਈਵੇਟ ਲਿਮਟਡ ਨਾਲ ਸਮਝੌਤੇ ਨੂੰ ਸੋਧ ਕੇ ਮੰਤਰੀ ਮੰਡਲ ਨੇ ਇਸ ਦੀ ਮਿਆਦ 3 ਨਵੰਬਰ, 2023 ਤੋਂ ਵਧਾ ਕੇ 2 ਨਵੰਬਰ, 2030 ਤੱਕ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਅਸਲ ਸਮਝੌਤੇ ਦੀ ਲੀਹ ‘ਤੇ ਦਿੱਤੀ ਗਈ ਹੈ ਜੋ ਸੂਬੇ ਵਿੱਚ ਦੋ ਪੜਾਵਾਂ ਦੌਰਾਨ ਅਤਿ ਆਧੁਨਿਕ ਸਨਅਤੀ ਤੇ ਸ਼ਹਿਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸਾਲ 2003 ਦੌਰਾਨ ਸਹੀਬੱਧ ਕੀਤਾ ਗਿਆ ਸੀ।
ਬੁਲਾਰੇ ਅਨੁਸਾਰ ਸੋਧਿਆ ਗਿਆ ਸਮਝੌਤਾ ਪ੍ਰੋਜੈਕਟ ਦੇ ਪੜਾਅ-1 ਲਈ ਸਹੀਬੱਧ ਕੀਤਾ ਗਿਆ ਸੀ ਜੋ ਮੋਹਾਲੀ ਵਿਖੇ ਵਿਕਾਸ ਨਾਲ ਸਬੰਧਤ ਸੀ ਜਿੱਥੇ ਕੰਪਨੀ ਨੇ ਪਹਿਲਾਂ ਹੀ ਅੱਜ ਦੀ ਤਾਰੀਖ ਤੱਕ 320 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰ ਦਿੱਤਾ ਹੈ। ਸਮਝੌਤੇ ਦੇ ਅਨੁਸਾਰ ਘੱਟੋ-ਘੱਟ ਮਿਆਦੀ ਪੂੰਜੀ ਨਿਵੇਸ਼ 500 ਕਰੋੜ ਰੁਪਏ ਦਾ ਲੋੜੀਂਦਾ ਸੀ ਜਿਸ ਵਿਚੋਂ ਅੱਜ ਤੱਕ 320 ਕਰੋੜ ਰੁਪਏ ਦਾ ਉਪਰੋਕਤ ਨਿਵੇਸ਼ ਕੀਤਾ ਗਿਆ ਹੈ। ਇਹ ਪ੍ਰੋਜੈਕਟ ਆਈ ਟੀ/ਆਈਟੀ ਨਾਲ ਸਬੰਧਤ ਸੇਵਾ ਉਦਯੋਗ ‘ਤੇ ਕੇਂਦਰਿਤ ਹੈ। ਇਸ ਵਿੱਚ ਨੌਜਵਾਨਾਂ ਲਈ ਵੱਡੀ ਪੱਧਰ ‘ਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਤੋਂ ਇਲਾਵਾ ਸੂਬੇ ਦੇ ਆਰਥਿਕ ਵਿਕਾਸ ਅਤੇ ਮਾਲੀਆ ਪੈਦਾ ਕਰਨ ਲਈ ਵੀ ਇਸ ਵਿਚ ਵੱਡੀ ਸੱਮਰਥਾ ਹੈ।
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ ਤੱਕ ਵਧਾਉਣ ਦੀ ਕਾਰਜ ਬਾਅਦ ਪ੍ਰਵਾਨਗੀ
ਇਕ ਹੋਰ ਫੈਸਲੇ ਵਿੱਚ ਮੰਤਰੀ ਮੰਡਲ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਿੱਚ 31 ਅਕਤੂਬਰ, 2018 ਤੱਕ ਵਾਧਾ ਕਰਨ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ, ਜੇ-ਫਾਰਮ ਧਾਰਕ ਕਿਸਾਨਾਂ, ਛੋਟੇ ਵਪਾਰੀਆਂ ਅਤੇ ਉਸਾਰੀ ਕਿਰਤੀਆਂ ਨੂੰ ਨਗਦੀ ਰਹਿਤ ਸਿਹਤ ਬੀਮਾ ਮੁਹੱਈਆ ਕਰਵਾਉਣਾ ਹੈ। ਇਸ ਸਕੀਮ ਵਿੱਚ ਇਹ ਵਾਧਾ ਕਰਨਾ ਦਾ ਫੈਸਲਾ ਕੇਂਦਰ ਸਰਕਾਰ ਦੇ ਬਜਟ ਵਿੱਚ ਅਕਤੂਬਰ, 2018 ਤੋਂ ਕੌਮੀ ਸਿਹਤ ਸੁਰੱਖਿਆ ਸਕੀਮ ਸ਼ੁਰੂ ਕਰਨ ਦੇ ਕੀਤੇ ਐਲਾਨ ਦੇ ਸੰਦਰਭ ਵਿੱਚ ਲਿਆ ਗਿਆ ਹੈ। ਕੇਂਦਰੀ ਸਕੀਮ ਤਹਿਤ ਸਮਾਜਿਕ-ਆਰਥਿਕ ਜਾਤੀ ਜਨਗਣਨਾ-2011 ਵਿੱਚ ਆਉਂਦੇ ਗਰੀਬ ਤੇ ਕਮਜ਼ੋਰ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਣਾ ਹੈ।
ਸੂਬਾ ਸਰਕਾਰ ਸਮਾਜਿਕ-ਆਰਥਿਕ ਜਾਤੀ ਜਨਗਣਨਾ-2011 ਦੇ ਤਹਿਤ 14.96 ਲੱਖ ਯੋਗ ਪਰਿਵਾਰਾਂ ਲਈ ਕੌਮੀ ਸਿਹਤ ਸੁਰੱਖਿਆ ਸਕੀਮ ਅਪਨਾਉਣਾ ਚਾਹੁੰਦੀ ਹੈ ਅਤੇ ਇਸ ਵੇਲੇ ਚੱਲ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੇ ਬਾਕੀ ਗਰੀਬ ਪਰਿਵਾਰਾਂ ਲਈ ਕੌਮੀ ਸਿਹਤ ਸੁਰੱਖਿਆ ਸਕੀਮ ਵਾਂਗ ਸੂਬਾਈ ਸਿਹਤ ਬੀਮਾ ਸਕੀਮ ਨਵੇਂ ਸਿਰਿਓਂ ਤਿਆਰ ਕਰੇਗੀ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਾਰਚ, 2018 ਨੂੰ ਖਤਮ ਹੋ ਗਈ ਹੈ ਅਤੇ ਕੌਮੀ ਸਿਹਤ ਸੁਰੱਖਿਆ ਸਕੀਮ ਅਕਤੂਬਰ, 2018 ਵਿੱਚ ਆਰੰਭ ਹੋਣੀ ਹੈ ਜਿਸ ਕਰਕੇ ਭਗਤ ਪੂਰਨ ਸਿੰਘ ਸਿਹਤ ਸਕੀਮ ਦੀ ਮਿਆਦ ਵਿੱਚ ਇਕ ਅਪ੍ਰੈਲ, 2018 ਤੋਂ 31 ਅਕਤੂਬਰ, 2018 ਤੱਕ ਵਾਧਾ ਕੀਤਾ ਗਿਆ ਹੈ। ਇਹ ਸਕੀਮ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਚਲਾਈ ਜਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪ੍ਰਾਜੈਕਟ ਦਾ ਕਰਜ਼ਾ
ਮੰਤਰੀ ਮੰਡਲ ਨੇ ਮੈਸ. ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ ਵੱਲੋਂ ਸਥਾਪਤ ਕੀਤੇ ਮੈਸ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪ੍ਰਾਜੈਕਟ, ਬਠਿੰਡਾ ਨੂੰ ਅਦਾ ਕੀਤੇ ਜਾਣ ਵਾਲੇ ਵਿਆਜ ਮੁਕਤ ਕਰਜ਼ੇ ਦੇ 1240 ਕਰੋੜ ਰੁਪਏ ਦਾ ਇਕਮੁਸ਼ਤ ਨਿਪਟਾਰਾ ਇਕਾਈ ਵੱਲੋਂ ਕੇਂਦਰੀ ਵਿਕਰੀ ਕਰ ਦੀ ਇਕੱਤਰ ਕੀਤੀ ਰਾਸ਼ੀ ਦੇ ਇਵਜ਼ ਵਿੱਚ ਕਰਨ ਦੀ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧੀ ਅਗਲੇਰੇ ਢੰਗ-ਤਰੀਕਿਆਂ ਅਤੇ ਵਿੱਤੀ ਉਲਝਣਾਂ ਬਾਰੇ ਸਨਅਤ ਤੇ ਵਿੱਤ ਵਿਭਾਗਾਂ ਵੱਲੋਂ ਕੰਮ ਕੀਤਾ ਜਾਵੇਗਾ ਜਿਸ ਵੱਲੋਂ 15 ਮਈ ਨੂੰ ਹੋਣ ਵਾਲੀ ਅਗਲੀ ਕੈਬਨਿਟ ਮੀਟਿੰਗ ਵਿੱਚ ਆਪਣੀਆਂ ਸਿਫਾਰਸ਼ਾਂ ਰੱਖੀਆਂ ਜਾਣਗੀਆਂ।
ਮੈਡੀਕਲ ਅਫਸਰਾਂ (ਸਪੈਸ਼ਲਿਸਟ) ਲਈ ਭਰਤੀ ਪ੍ਰਕ੍ਰਿਆ ਨੂੰ ਪ੍ਰਵਾਨਗੀ
ਮੰਤਰੀ ਮੰਡਲ ਨੇ ਸਿਹਤ ਵਿਭਾਗ ਵਿੱਚ ਚੋਣ ਕਮੇਟੀ ਵੱਲੋਂ ਢੁਕਵੀਂਆਂ ਸੋਧਾਂ ਨਾਲ ਵਾਕ-ਇਨ-ਇੰਟਰਵਿਊ ਰਾਹੀਂ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀ ਭਰਤੀ ਪ੍ਰਕ੍ਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਨਵੀਆਂ ਸਬ-ਤਹਿਸੀਲਾਂ ਨੂੰ ਮਨਜ਼ੂਰੀ
ਚਨਾਰਥਲ ਕਲਾਂ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਨਮੁਖ ਮੰਤਰੀ ਮੰਡਲ ਨੇ ਚਨਾਰਥਲ ਕਲਾਂ ਵਿਖੇ ਨਵੀਂ ਸਬ-ਤਹਿਸੀਲ ਬਣਾਉਣ ਦਾ ਫੈਸਲਾ ਲਿਆ ਹੈ ਜਿਸ ਵਿੱਚ 55 ਮਾਲੀਆ ਪਿੰਡ ਸ਼ਾਮਲ ਹੋਣਗੇ। ਇਸ ਵੇਲੇ ਚਨਾਰਥਲ ਕਲਾਂ ਫਤਹਿਗੜ• ਸਾਹਿਬ ਦਾ ਹਿੱਸਾ ਹੈ। ਸਾਲ 2011 ਦੀ ਜਨਗਣਨਾ ਮੁਤਾਬਕ ਚਨਾਰਥਲ ਕਲਾਂ ਦੀ ਆਬਾਦੀ 3784 ਹੈ ਜੋ ਸੂਬੇ ਦੇ ਵੱਡੇ ਪਿੰਡਾਂ ਵਿੱਚੋਂ ਇਕ ਹੈ ਜਿਸ ਕਰਕੇ ਇਸ ਨੂੰ ਵੱਖਰੀ ਸਬ-ਤਹਿਸੀਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ।
ਇਸੇ ਦੌਰਾਨ ਮੰਤਰੀ ਮੰਡਲ ਨੇ ਗੁਰਦਾਸਪੁਰ ਜ਼ਿਲ•ੇ ਵਿੱਚ ਪੈਂਦੀ ਦੀਨਾਨਗਰ ਸਬ-ਤਹਿਸੀਲ ਨੂੰ ਅਪਗ੍ਰੇਡ ਕਰਕੇ ਸਬ-ਡਵੀਜ਼ਨ/ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ 240 ਮਾਲੀਆ ਪਿੰਡ ਸ਼ਾਮਲ ਹੋਣਗੇ। ਇਸ ਵੇਲੇ ਦੀਨਾਨਗਰ ਦੀ ਸਬ-ਤਹਿਸੀਲ ਗੁਰਦਾਸਪੁਰ ਦੀ ਸਬ-ਡਵੀਜ਼ਨ/ਤਹਿਸੀਲ ਦਾ ਹਿੱਸਾ ਹੈ। ਸਾਲ 2011 ਦੀ ਜਨਗਣਨਾ ਮਤਾਬਕ ਦੀਨਾਨਗਰ ਦੀ ਆਬਾਦੀ 23,976 ਹੈ।
ਮੰਤਰੀ ਮੰਡਲ ਨੇ ਪਟਿਆਲਾ ਜ਼ਿਲੈ ਵਿੱਚ ਘਨੌਰ ਬਲਾਕ ਦੀਆਂ 32 ਪੰਚਾਇਤਾਂ ਅਤੇ ਰਾਜਪੁਰਾ ਬਲਾਕ ਦੀਆਂ 56 ਪੰਚਾਇਤਾਂ ਨੂੰ ਤਬਦੀਲ ਕਰਕੇ ਸ਼ੰਭੂ ਕਲਾਂ ਨੂੰ ਨਵਾਂ ਬਲਾਕ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਖਿੱਤੇ ਵਿੱਚ ਵਿਕਾਸਮੁਖੀ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

by Navjot
November 11, 2026
0

  ਪਟਿਆਲਾ, 11 ਨਵੰਬਰ (ਵਿਸ਼ਵ ਵਾਰਤਾ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਨੁਸਾਰ, ਝੋਨੇ ਦੀ ਚੱਲ ਰਹੀ ਵਾਢੀ ਦੇ ਸੀਜ਼ਨ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 11, 2026
0

ਚੰਡੀਗੜ੍ਹ, 11ਨਵੰਬਰ (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

by Ranjit Singh
November 11, 2026
0

Punjab 'ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ - 1 ਦਸੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ - 16...

Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ

by Ranjit Singh
November 11, 2026
0

Punjab: CM ਮਾਨ ਵੱਲੋਂ ਅਮਲੋਹ ਵਿੱਚ 1000 ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਅਮਲੋਹ, 11 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,002 ਮਾਮਲੇ ਦਰਜ ; 1,575 ਕਿਸਾਨਾਂ ਨੂੰ ਜੁਰਮਾਨਾ, 1,155 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ

by Navjot
November 11, 2026
0

  ਪਟਿਆਲਾ, 11 ਨਵੰਬਰ (ਵਿਸ਼ਵ ਵਾਰਤਾ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਨੁਸਾਰ, ਝੋਨੇ ਦੀ ਚੱਲ ਰਹੀ ਵਾਢੀ ਦੇ ਸੀਜ਼ਨ...

Most Popular

ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

by Jaspreet Kaur
4 weeks ago
0

ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ ਨਵੀ ਦਿੱਲੀ, 12 ਅਕਤੂਬਰ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 