
ਲਖਨਊ, 26 ਅਪ੍ਰੈਲ – ਉੱਤਰ ਪ੍ਰਦੇਸ਼ ਵਿਚ ਅੱਜ ਵਾਪਰੇ ਇੱਕ ਵੱਡੇ ਹਾਦਸੇ ਨੇ 13 ਸਕੂਲੀ ਬੱਚਿਆਂ ਦੀ ਜਾਨ ਲੈ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਕੁਸ਼ੀਨਗਰ ਇਲਾਕੇ ਵਿਚ ਇੱਕ ਸਕੂਲੀ ਵੈਨ ਮਾਨਵ ਰਹਿਤ ਰੇਲਵੇ ਫਾਟਕ ਨੂੰ ਕ੍ਰਾਸ ਕਰ ਰਹੀ ਸੀ ਕਿ ਉਧਰੋਂ ਟ੍ਰੇਨ ਆ ਜਾਣ ਕਾਰਨ ਟਾਟਾ ਮੈਜਿਕ ਵੈਨ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿਚ ਵੈਨ ਦਾ ਡਰਾਈਵਰ ਜਖਮੀ ਹੋ ਗਿਆ ਹੈ|
ਦੱਸਿਆ ਜਾ ਰਿਹਾ ਹੈ ਕਿ ਇਸ ਵੈਨ ਦੇ ਡਰਾਈਵਰ ਨੂੰ ਰੇਲ ਦੇ ਕਰਮਚਾਰੀਆਂ ਨੇ ਰੋਕਿਆ ਸੀ, ਪਰ ਪਟੜੀ ਨੂੰ ਕਰਾਸ ਕਰਨ ਦੇ ਚੱਕਰ ਵਿਚ ਇਹ ਹਾਦਸਾ ਵਾਪਰ ਗਿਆ|ਇਸ ਹਾਦਸੇ ਵਿਚ ਕਈ ਬੱਚੇ ਜਖਮੀ ਵੀ ਹੋਏ ਹਨ|
Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ
Rajasthan 'ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਸ਼ਨੀਵਾਰ ਰਾਤ ਨੂੰ...






















