ਪ੍ਰਧਾਨ ਮੰਤਰੀ ਨੇ ਕੇਐੱਸਆਰ ਰੇਲਵੇ ਸਟੇਸ਼ਨ, ਬੰਗਲੁਰੂ ਵਿਖੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਨਵੀਂ ਦਿੱਲੀ,11 ਨਵੰਬਰ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਐੱਸਆਰ ਰੇਲਵੇ ਸਟੇਸ਼ਨ, ਬੰਗਲੁਰੂ ਵਿਖੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
https://youtu.be/iGODYvWKtW8
ਪ੍ਰਧਾਨ ਮੰਤਰੀ ਕ੍ਰਾਂਤੀਵੀਰਾ ਸੰਗੋਲੀ ਰਯਾਨਾ (ਕੇਐੱਸਆਰ) ਰੇਲਵੇ ਸਟੇਸ਼ਨ ਦੇ ਪਲੈਟਫਾਰਮ ਨੰਬਰ 7 ‘ਤੇ ਝੰਡੀ ਦਿਖਾਉਣ ਵਾਲੇ ਖੇਤਰ ‘ਤੇ ਪਹੁੰਚੇ ਅਤੇ ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ ਪੰਜਵੀਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੋਵੇਗੀ ਅਤੇ ਦੱਖਣੀ ਭਾਰਤ ਵਿੱਚ ਅਜਿਹੀ ਪਹਿਲੀ ਟ੍ਰੇਨ ਹੋਵੇਗੀ। ਇਹ ਚੇਨਈ ਦੇ ਉਦਯੋਗਿਕ ਹੱਬ, ਬੰਗਲੁਰੂ ਦੇ ਟੈੱਕ ਅਤੇ ਸਟਾਰਟਅੱਪ ਹੱਬ ਅਤੇ ਮਕਬੂਲ ਟੂਰਿਸਟ ਸ਼ਹਿਰ ਮੈਸੂਰ ਦਰਮਿਆਨ ਸੰਪਰਕ ਵਧਾਏਗੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਕਨੈਕਟੀਵਿਟੀ ਦੇ ਨਾਲ-ਨਾਲ ਕਮਰਸ਼ੀਅਲ ਗਤੀਵਿਧੀਆਂ ਨੂੰ ਵਧਾਏਗੀ। ਇਹ ‘ਈਜ਼ ਆਵੑ ਲਿਵਿੰਗ’ ਨੂੰ ਵੀ ਵਧਾਏਗੀ। ਬੰਗਲੁਰੂ ਤੋਂ ਇਸ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਕੇ ਖੁਸ਼ੀ ਹੋਈ।”
https://twitter.com/narendramodi/status/1590946495251255296?t=j33b8SuQiWj-QpVioOMhlg&s=19
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਲੈਟਫਾਰਮ ਨੰਬਰ 8 ‘ਤੇ ਫਲੈਗ-ਆਫ ਖੇਤਰ ‘ਚ ਪਹੁੰਚੇ ਅਤੇ ਭਾਰਤ ਗੌਰਵ ਕਾਸ਼ੀ ਯਾਤਰਾ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਰਨਾਟਕ, ਭਾਰਤ ਗੌਰਵ ਯੋਜਨਾ ਦੇ ਤਹਿਤ ਇਸ ਟ੍ਰੇਨ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਹੈ ਜਿਸ ਵਿੱਚ ਕਰਨਾਟਕ ਸਰਕਾਰ ਅਤੇ ਰੇਲ ਮੰਤਰਾਲਾ ਕਰਨਾਟਕ ਤੋਂ ਸ਼ਰਧਾਲੂਆਂ ਨੂੰ ਕਾਸ਼ੀ ਭੇਜਣ ਲਈ ਮਿਲ ਕੇ ਕੰਮ ਕਰ ਰਹੇ ਹਨ। ਸ਼ਰਧਾਲੂਆਂ ਨੂੰ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਜਾਣ ਲਈ ਅਰਾਮਦਾਇਕ ਪ੍ਰਵਾਸ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਕਰਨਾਟਕ ਨੂੰ ਭਾਰਤ ਗੌਰਵ ਕਾਸ਼ੀ ਯਾਤਰਾ ਟ੍ਰੇਨ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਵਧਾਈ ਦੇਣਾ ਚਾਹਾਂਗਾ। ਇਹ ਟ੍ਰੇਨ ਕਾਸ਼ੀ ਅਤੇ ਕਰਨਾਟਕ ਨੂੰ ਨਜ਼ਦੀਕ ਲਿਆਉਂਦੀ ਹੈ। ਸ਼ਰਧਾਲੂ ਅਤੇ ਸੈਲਾਨੀ ਅਸਾਨੀ ਨਾਲ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਦੀ ਯਾਤਰਾ ਕਰ ਸਕਣਗੇ।”
https://twitter.com/narendramodi/status/1590983950608257026?t=Q7a8TFb8-CvqK63cFnBq8w&s=19
ਪ੍ਰਧਾਨ ਮੰਤਰੀ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸ਼੍ਰੀ ਪ੍ਰਹਲਾਦ ਜੋਸ਼ੀ ਵੀ ਮੌਜੂਦ ਸਨ।






















