ਟੀ-20 ਵਿਸ਼ਵ ਕੱਪ 2022- ਭਾਰਤ ਬਨਾਮ ਇੰਗਲੈਂਡ ਦੂਜਾ ਸੈੈਮੀਫਾਈਨਲ ਮੈਚ
ਭਾਰਤ ਦੀ ਇੰਗਲੈਂਡ ਹੱਥੋਂ ਸ਼ਰਮਨਾਕ ਹਾਰ
ਫਾਈਨਲ ‘ਚ ਪਾਕਿਸਤਾਨ ਦਾ ਸਾਹਮਣਾ ਇੰਗਲੈਂਡ ਨਾਲ
ਚੰਡੀਗੜ੍ਹ, 10ਨਵੰਬਰ(ਵਿਸ਼ਵ ਵਾਰਤਾ)-ਟੀਮ ਇੰਡੀਆ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ‘ਚ ਨਹੀਂ ਪਹੁੰਚ ਸਕੀ। ਐਡੀਲੇਡ ‘ਚ ਅੱਜ ਵੀਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਨੂੰ ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ 16ਵੇਂ ਓਵਰ ਵਿੱਚ 10 ਦੀ ਰਨ ਰੇਟ ਨਾਲ ਹਾਸਲ ਕਰ ਲਿਆ।























