ਜਲੰਧਰ ਤੋਂ ਫੜ੍ਹੇ ਗਏ 5 ਗੈਂਗਸਟਰਾਂ ਦੇ ਮਾਮਲੇ ਵਿੱਚ ਵੱਡਾ ਖੁਲਾਸਾ
ਮੁਹਾਲੀ ਆਰਪੀਜੀ ਅਟੈਕ ਦੇ ਨਾਬਾਲਗ ਮੁਲਜ਼ਮ ਨੂੰ ਮਾਰਨ ਦੀ ਘੜੀ ਸੀ ਸਾਜਿਸ਼
ਪੜ੍ਹੋ ਹੋਰ ਕਿਹੜੇ ਵੱਡੇ ਆਗੂ ਸਨ ਨਿਸ਼ਾਨੇ ‘ਤੇ
ਚੰਡੀਗੜ੍ਹ 2 ਨਵੰਬਰ(ਵਿਸ਼ਵ ਵਾਰਤਾ) ਬੀਤੇ ਕੱਲ੍ਹ ਜਲੰਧਰ ਰੂਰਲ ਪੁਲਿਸ ਨੇ ਭੋਗਪੁਰ ਇਲਾਕੇ ਦੇ ਪਿੰਡ ਚੱਕ ਝੰਡੂ ਵਿੱਚੋਂ ਲਗਭਗ 7 ਘੰਟੇ ਤੱਕ ਚੱਲੇ ਸਰਚ ਆਪ੍ਰੇਸ਼ਨ ਦੌਰਾਨ 5 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਮੁਹਾਲੀ ਇੰਟੈਲੀਜੈਂਸ ਦਫਤਰ ਤੇ ਆਰਪੀਜੀ ਅਟੈਕ ਦਾ ਨਾਬਾਲਗ ਮਾਸਟਰਮਾਈਂਡ ਸੀ । ਜਿਸ ਨੂੰ ਕਿ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਸਾਰੇ ਗੈਂਗਸਟਰ ਵਿਦੇਸ਼ ਬੈਠੇ ਅੱਤਵਾਦੀਆਂ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸਨ । ਇਸ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਦੇ ਹਿੰਦੂ ਲੀਡਰ ਅਤੇ ਕੁੱਝ ਹੋਰ ਰਸੂਖ਼ਦਾਰ ਵੀ ਇਹਨਾਂ ਦੇ ਨਿਸ਼ਾਨੇ ਤੇ ਸਨ। ਜਿਕਰਯੋਗ ਹੈ ਕਿ ਫੜੇ ਗਏ ਗੈਂਗਸਟਰਾਂ ਨੂੰ ਲੀਡ ਕਰਨ ਵਾਲੇ ਗੈਂਗਸਟਰ ਦੀ ਪਛਾਣ ਲਵਪ੍ਰੀਤ ਚੀਨੀ ਵਜੋਂ ਹੋਈ ਹੈ।