ਨਵੀਂ ਦਿੱਲੀ, 23 ਅਪ੍ਰੈਲ – ਟੈਨਿਸ ਸਟਾਰ ਸਾਨੀਆ ਮਿਰਜ਼ਾ ਗਰਭਵਤੀ ਹੈ| ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਮਿਰਜ਼ਾ ਤੇ ਮਲਿਕ ਲਿਖਿਆ ਹੋਇਆ| ਵਿਚਕਾਰ ਵਾਲੀ ਤਸਵੀਰ ਉਤੇ ਮਿਰਜ਼ਾ-ਮਲਿਕ ਹੈ| ਇਸ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਨੀਆ ਮਿਰਜ਼ਾ ਮਾਂ ਬਣਨ ਵਾਲੀ ਹੈ|
ਇਸ ਦੌਰਾਨ ਇਸ ਜੋੜੀ ਨੂੰ ਪਾਕਿਸਤਾਨੀ ਕ੍ਰਿਕਟਰਾਂ ਵਲੋਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ|
ਵਰਣਨਯੋਗ ਹੈ ਕਿ ਸਾਨੀਆ ਮਿਰਜ਼ਾ ਨੇ ਸਾਲ 2010 ਵਿਚ ਪਾਕਿਸਤਾਨੀ ਕ੍ਰਿਕਟਰ ਸੋਇਬ ਮਲਿਕ ਨਾਲ ਸ਼ਾਦੀ ਕਰ ਲਈ ਸੀ|