ਟੀ-20 ਵਿਸ਼ਵ ਕੱਪ2022 ; ਭਾਰਤ ਬਨਾਮ ਪਾਕਿਸਤਾਨ ਮਹਾਮੁਕਾਬਲਾ
ਅਰਸ਼ਦੀਪ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
ਪਾਕਿਸਤਾਨ ਨੇ ਭਾਰਤ ਨੂੰ ਦਿੱਤਾ 160 ਦੌੜਾਂ ਦਾ ਟੀਚਾ
ਚੰਡੀਗੜ੍ਹ, 23ਅਕਤੂਬਰ(ਵਿਸ਼ਵ ਵਾਰਤਾ)-ਟੀ-20 ਵਿਸ਼ਵ ਕੱਪ 2022 ਦਾ ਸਭ ਤੋਂ ਵੱਡਾ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ ਚੱਲ ਰਿਹਾ ਹੈ। ਪਾਕਿਸਤਾਨ ਨੇ ਭਾਰਤ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਵਿਸ਼ਵ ਕੱਪ ‘ਚ ਖੇਡੇ ਗਏ ਭਾਰਤ-ਪਾਕਿਸਤਾਨ ਮੈਚ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਗੇਂਦਬਾਜ਼ਾਂ ਨੇ ਕਪਤਾਨ ਰੋਹਿਤ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਪਹਿਲਾ ਵਿਸ਼ਵ ਕੱਪ ਖੇਡ ਰਹੇ ਅਰਸ਼ਦੀਪ ਨੇ ਸਲਾਮੀ ਬੱਲੇਬਾਜ਼ ਬਾਬਰ ਅਤੇ ਰਿਜ਼ਵਾਨ ਸਮੇਤ ਪਾਕਿਸਤਾਨ ਦੇ 3 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਹਾਰਦਿਕ ਪੰਡਯਾ ਨੇ ਵੀ 3 ਵਿਕਟਾਂ ਲਈਆਂ।