ਟੀ-20 ਵਿਸ਼ਵ ਕੱਪ
ਵੱਡੇ ਉਲਟਫ਼ੇਰ ਦਾ ਸ਼ਿਕਾਰ ਹੋਈ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼,ਆਇਰਲੈਂਡ ਹੱਥੋਂ ਹਾਰ ਕੇ ਟੂਰਨਾਮੈਂਟ ‘ਚੋਂ ਹੋਈ ਬਾਹਰ
ਚੰਡੀਗੜ੍ਹ 21 ਅਕਤੂਬਰ(ਵਿਸ਼ਵ ਵਾਰਤਾ)- ਦੋ ਵਾਰ ਦੀ ਟੀ-20 ਵਿਸ਼ਵ ਕੱਪ ਵਿਜੇਤਾ ਟੀਮ ਵੈਸਟ ਇੰਡੀਜ਼ ਅੱਜ ਉਲਟਫੇਰ ਦਾ ਸ਼ਿਕਾਰ ਹੋ ਗਈ ਹੈ। ਵੈਸਟਇੰਡੀਜ਼ ਕੁਆਲੀਫਾਇੰਗ ਦੌਰ ਵਿੱਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਆਇਰਲੈਂਡ ਨੇ ਉਸਨੂੰ 9 ਵਿਕਟਾਂ ਨਾਲ ਹਰਾਇਆ ਇਹ ਪਹਿਲੀ ਵਾਰ ਹੈ ਕਿ ਵਿਸ਼ਵ ਕੱਪ ਦੇ ਮੁੱਖ ਦੌਰ ‘ਚ ਕੋਈ ਵਿਸ਼ਵ ਜੇਤੂ ਟੀਮ ਨਹੀਂ ਪਹੁੰਚ ਸਕੀ ਹੈ। ਵੈਸਟਇੰਡੀਜ਼ ਨੇ 2012 ਅਤੇ 2016 ਵਿੱਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਆਈਸੀਸੀ ਰੈਂਕਿੰਗ ‘ਚ ਆਇਰਲੈਂਡ ਦੀ ਟੀਮ 12ਵੇਂ ਸਥਾਨ ‘ਤੇ ਹੈ, ਜਦਕਿ ਵੈਸਟਇੰਡੀਜ਼ ਦੀ ਟੀਮ ਸੱਤਵੇਂ ਸਥਾਨ ‘ਤੇ ਹੈ।
ਆਇਰਲੈਂਡ ਦੋ ਜਿੱਤਾਂ ਤੋਂ ਬਾਅਦ 4 ਅੰਕਾਂ ਨਾਲ ਅੰਕ ਸੂਚੀ ਵਿਚ ਸਿਖਰ ‘ਤੇ ਹੈ ਅਤੇ ਉਸ ਨੇ ਸੁਪਰ-12 ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। 2016 ਦੀ ਚੈਂਪੀਅਨ 2 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਗਰੁੱਪ ਦਾ ਆਖਰੀ ਮੈਚ ਜ਼ਿੰਬਾਬਵੇ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਜਾਣਾ ਹੈ।
ਇਸ ਮੈਚ ਦੀ ਜੇਤੂ ਟੀਮ ਵੀ ਸੁਪਰ-12 ਵਿੱਚ ਜਾਵੇਗੀ। ਕਿਸ ਪੂਲ ਵਿੱਚ ਕੌਣ ਹੋਵੇਗਾ? ਇਸ ਦਾ ਫੈਸਲਾ ਮੈਚ ਤੋਂ ਬਾਅਦ ਹੋਵੇਗਾ। ਫਿਲਹਾਲ ਸਕਾਟਲੈਂਡ, ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਇਕ-ਇਕ ਜਿੱਤ ਨਾਲ ਦੂਜੇ, ਤੀਜੇ ਅਤੇ ਚੌਥੇ ਸਥਾਨ ‘ਤੇ ਹਨ। ਤਿੰਨਾਂ ਦੇ ਬਰਾਬਰ ਅੰਕ ਹਨ।