ਨਸ਼ਾ ਤਸਕਰੀ ਮਾਮਲੇ ‘ਚ ਅਦਾਲਤ ਨੇ ਸੁਣਾਈ ਸਜ਼ਾ, ਜੇਲ੍ਹ ਲਿਜਾਂਦੇ ਸਮੇਂ ਮੁਲਜ਼ਮ ਹੋਇਆ ਫਰਾਰ
ਚੰਡੀਗੜ 20 ਅਕਤੂਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਐਨਨਡੀਪੀਐਸ ਐਕਟ ਦੇ ਕੇਸ ਵਿੱਚ ਜ਼ਮਾਨਤ ’ਤੇ ਚੱਲ ਰਹੇ ਮੁਲਜ਼ਮ ਨੂੰ ਪਾਇਲ ਦੀ ਅਦਾਲਤ ਨੇ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਛੱਡਣ ਲਈ ਲਿਜਾ ਰਹੇ ਜਾਂਚ ਅਧਿਕਾਰੀ ਨੂੰ ਚਕਮਾ ਦੇ ਕੇ ਮੁਲਜ਼ਮ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਸੁਖਬੀਰ ਸਿੰਘ ਵਾਸੀ ਕਿਲਾ ਹੰਸ ਮਲੌਦ ਵਜੋਂ ਹੋਈ ਹੈ। ਪੁਲਸ ਨੇ ਸੁਖਬੀਰ ਸਿੰਘ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸੁਖਬੀਰ ਸਿੰਘ ਐਨ.ਡੀ.ਪੀ.ਐਸ ਕੇਸ ਵਿੱਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਹ ਜ਼ਮਾਨਤ ‘ਤੇ ਬਾਹਰ ਆ ਗਿਆ ਸੀ। ਉਸ ਦੀ ਪੇਸ਼ੀ ਪਾਇਲ ਕੋਰਟ ਵਿਚ ਹੋਈ, ਜਿੱਥੋਂ ਜੱਜ ਨੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ। ਜਿਵੇਂ ਹੀ ਜਾਂਚ ਅਧਿਕਾਰੀ ਉਸ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਲਿਜਾਣ ਲੱਗੇ ਤਾਂ ਉਹ ਪੁਲੀਸ ਨੂੰ ਚਕਮਾ ਦੇ ਕੇ ਅਦਾਲਤ ਵਿੱਚੋਂ ਫਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।