ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਅਤੇ ਸ਼੍ਰੀਲੰਕਾ ਆਹਮੋ-ਸਾਹਮਣੇ
ਚੰਡੀਗੜ੍ਹ 15 ਅਕਤੂਬਰ(ਵਿਸ਼ਵ ਵਾਰਤਾ)- ਸਿਲਹਟ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਬੰਗਲਾਦੇਸ਼ ਵਿਖੇ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲਾਂ ਬੱਲੇਬਾਜੀ ਕਰਦੇ ਹੋਏ ਸ਼੍ਰੀਲੰਕਾ ਦੀ ਅੱਧੀ ਤੋਂ ਜ਼ਿਆਦਾ ਟੀਮ ਵਾਪਸ ਪਵੇਲੀਅਨ ਜਾ ਚੁਕੀ ਹੈ। 7.2 ਓਵਰਾਂ ਦੀ ਖੇਡ ਤੱਕ ਸ਼੍ਰੀਲੰਕਾ ਦਾ ਸਕੋਰ 19 ਦੌੜਾਂ ਤੇ 6 ਵਿਕਟਾਂ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਲਈ ਰੇਨੂਕਾ ਸਿੰਘ ਨੇ 3 ਵਿਕਟਾਂ ਲਈਆਂ ਹਨ।
ਲਾਈਵ ਸਕੋਰ ਦੇਖਣ ਲਈ ਲਿੰਕ ਨੂੰ ਖੋਲ੍ਹੋ –https://www.bcci.tv/events/86/asia-cup-womens-2022/match/691/final