ਦਿੱਗਜ ਬਾਲੀਵੁੱਡ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ; ਮੁੰਬਈ ਵਿੱਚ ਲਏ ਆਖਿਰੀ ਸਾਹ
ਚੰਡੀਗੜ੍ਹ 7 ਅਕਤੂਬਰ(ਵਿਸ਼ਵ ਵਾਰਤਾ)- ਬਾਲੀਵੁੱਡ ਦੇ ਮਸ਼ਹੂਰ ਅਦਾਕਾਰਅਰੁਣ ਬਾਲੀ ਦਾ ਅੱਜ ਸਵੇਰੇ 4:30 ਵਜੇ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਪਰਿਵਾਰ ਮੁਤਾਬਕ ਉਹ ਨਿਊਰੋਮਸਕੁਲਰ ਬਿਮਾਰੀ ਨਾਲ ਜੂਝ ਰਹੇ ਸਨ। ਇਹ ਇੱਕ ਆਟੋਇਮਿਊਨ ਬਿਮਾਰੀ ਹੈ ਜਿਸ ਵਿੱਚ ਨਸਾਂ ਅਤੇ ਮਾਸਪੇਸ਼ੀਆਂ ਵਿਚਕਾਰ ਰੁਕਾਵਟ ਬਣ ਜਾਂਦੀ ਹੈ। ਇਸ ਕਾਰਨ ਉਸ ਦਾ ਬੋਲਣਾ ਮੁਸ਼ਕਲ ਹੋ ਗਿਆ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਮੌਤ ਕਿਸ ਕਾਰਨ ਹੋਈ ਹੈ।
ਅਰੁਣ ਦਾ ਜਨਮ 1942 ਵਿੱਚ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ ‘ਚ ਕੀਤੀ ਸੀ। ਅਰੁਣ ਨੇ ਟੀਵੀ ਵਿੱਚ ਆਪਣੇ ਵੱਖ-ਵੱਖ ਕਿਰਦਾਰਾਂ ਤੋਂ ਕਾਫੀ ਨਾਮ ਕਮਾਇਆ।
ਅਰੁਣ ਨੇ ਟੀਵੀ ਦੇ ਨਾਲ-ਨਾਲ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਜਿਵੇਂ ‘ਰਾਜੂ ਬਨ ਗਿਆ ਜੈਂਟਲਮੈਨ’, ‘ਖਲਨਾਇਕ’, ‘ਫੂਲ ਔਰ ਅੰਗਰੇ, ‘ਸੱਤਿਆ’ ‘ਲਗੇ ਰਹੋ ਮੁੰਨਾ ਭਾਈ’, ‘ਬਰਫੀ’, ‘ਏਅਰਲਿਫਟ’, ‘ਰੈਡੀ’, ‘ਬਾਗੀ 2’ ਅਤੇ ‘ਪਾਨੀ’। ਆਖਿਰੀ ਵਾਰ ਉਹ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਹੁਣ ਉਹ ਉਹ ਆਖਰੀ ਵਾਰ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਦਾਨਾ ਨਾਲ ਫਿਲਮ ‘ਗੁੱਡ ਬੁਆਏ’ ‘ਚ ਨਜ਼ਰ ਆਉਣਗੇ, ਜੋ ਅੱਜ ਰਿਲੀਜ਼ ਹੋਈ ਹੈ।