ਫਤਿਹਗੜ੍ਹ ਸਾਹਿਬ, 19 ਅਪ੍ਰੈਲ – ਪੰਜਾਬ ਵਿਚ ਹਰ ਰੋਜ਼ ਵਾਪਰ ਰਹੇ ਸੜਕ ਹਾਦਸੇ ਕਈਆਂ ਦੇ ਘਰ ਦੇ ਚਿਰਾਗ ਬੁਝਾ ਚੁੱਕੇ ਹਨ| ਇਨ੍ਹਾਂ ਹਾਦਸਿਆਂ ਵਿਚ ਨਾ ਕੇਵਲ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਰਹੇ ਹਨ, ਬਲਕਿ ਨੌਜਵਾਨ ਅਜਾਈਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ| ਇਸੇ ਤਰ੍ਹਾਂ ਬੀਤੀ ਰਾਤ ਫਤਿਹਗੜ੍ਹ ਸਾਹਿਬ ਵਿਖੇ ਵਾਪਰੇ ਭਿਆਨਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਜ਼ੈੱਨ ਕਾਰ ਵਿਚ ਸਵਾਰ ਹੋ ਕੇ ਮਾਤਾ ਗੁਜਰੀ ਕਾਲਜ ਦੇ 5 ਵਿਦਿਆਰਥੀ ਪੈਟਰੋਲ ਪਵਾਉਣ ਗਏ ਸਨ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਬਿਜਲੀ ਵਾਲੇ ਖੰਭੇ ਵਿਚ ਜਾ ਟਕਰਾਈ| ਇਹ ਟੱਕਰ ਇੰਨੀ ਭਿਆਨਕ ਸੀ ਕਿ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 3 ਗੰਭੀਰ ਰੂਪ ਵਿਚ ਜਖਮੀ ਹੋ ਗਏ|
ਮ੍ਰਿਤਕਾਂ ਵਿਚ ਸੁਖਦੀਪ ਸਿੰਘ ਵਾਸੀ ਚਮਕੌਰ ਸਾਹਿਬ ਅਤੇ ਸਤਨਾਮ ਸਿੰਘ ਵਾਸੀ ਦੋਰਾਹਾ ਦੀ ਮੌਤ ਹੋ ਗਈ| ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ| ਇਸ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵਿਚ ਸੋਗ ਦੀ ਲਹਿਰ ਦੌੜ ਗਈ|
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ ਪਹਿਲਾ ਮੈਚ ਗੁਜਰਾਤ ਅਤੇ ਬੈਂਗਲੁਰੂ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ, ਬੈਂਗਲੁਰੂ ਨੇ...