ਬੰਗਲੁਰੂ, 15 ਅਪ੍ਰੈਲ – ਰਾਜਸਥਾਨ ਰਾਇਲਸ ਨੇ ਅੱਜ ਕੋਹਲੀ ਦੀ ਰਾਇਲ ਚੈਲੰਜਰਸ ਬੰਗਲੌਰ ਨੂੰ 19 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ|
ਰਾਜਸਥਾਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ 217 ਦੌੜਾਂ ਬਣਾਈਆਂ, ਜਿਸ ਵਿਚ ਸੰਜੂ ਸੇਮਸਨ ਨੇ 91 ਦੌੜਾਂ ਦਾ ਯੋਗਦਾਨ ਦਿੱਤਾ| ਬੰਗਲੌਰ ਦੀ ਟੀਮ 6 ਵਿਕਟਾਂ ਉਤੇ 198 ਦੌੜਾਂ ਹੀ ਬਣਾ ਸਕੀ|
ਇਸ ਤੋਂ ਇਲਾਵਾ ਬੰਗਲੌਰ ਦੀ ਟੀਮ ਵਲੋਂ ਵਿਰਾਟ ਕੋਹਲੀ ਨੇ 57, ਡਿਵੀਲੀਅਰਸ ਨੇ 20, ਡੀ ਕੋਕ ਨੇ 26, ਸੁੰਦਰ ਨੇ 33 ਦੌੜਾਂ ਦਾ ਯੋਗਦਾਨ ਦਿੱਤਾ|
ਦੱਸਣਯੋਗ ਹੈ ਕਿ ਰਾਜਸਥਾਨ ਦੀ ਤਿੰਨ ਮੈਚਾਂ ਵਿਚ ਇਹ ਦੂਸਰੀ ਜਿੱਤ ਹੈ, ਜਦੋਂ ਕਿ ਬੰਗਲੌਰ ਦੀ ਤਿੰਨ ਮੈਚਾਂ ਵਿਚ ਦੂਸਰੀ ਹਾਰ ਹੈ|
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)...