ਦਿੱਲੀ ਦੀ ਮੁੰਬਈ ਉਤੇ ਵੱਡੀ ਜਿੱਤ

Advertisement

ਮੁੰਬਈ, 14 ਅਪ੍ਰੈਲ – ਆਈ.ਪੀ.ਐਲ ਦੇ ਇੱਕ ਅਹਿਮ ਮੈਚ ਵਿਚ ਅੱਜ ਦਿੱਲੀ ਦੀ ਟੀਮ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ| ਮੁੰਬਈ ਨੇ ਪਹਿਲਾਂ ਖੇਡਦਿਆਂ 194 ਦੌੜਾਂ ਬਣਾਈਆਂ ਸਨ ਤੇ ਦਿੱਲੀ ਨੇ ਇਹ ਟੀਚਾ 3 ਵਿਕਟਾਂ ਗਵਾ ਕੇ ਹਾਸਿਲ ਕਰ ਲਿਆ|
ਦਿੱਲੀ ਵਲੋਂ ਜੈਸਨ ਰਾਏ ਨੇ ਸਭ ਤੋਂ ਵੱਧ ਨਾਬਾਦ 91 ਦੌੜਾਂ ਬਣਾਈਆਂ, ਜਦੋਂ ਕਿ ਰਿਸ਼ਭ ਪੰਤ ਨੇ 47 ਦੌੜਾਂ ਦਾ ਯੋਗਦਾਨ ਦਿੱਤਾ|
ਦੱਸਣਯੋਗ ਹੈ ਕਿ ਦਿੱਲੀ ਦੀ ਟੀਮ ਦੀ ਇਹ ਪਹਿਲੀ ਜਿੱਤ ਹੈ, ਜਦੋਂ ਕਿ ਮੁੰਬਈ ਦੀ ਟੀਮ ਆਪਣੇ ਤਿੰਨੇ ਮੈਚ ਹਾਰ ਚੁੱਕੀ ਹੈ|