73 ਸਾਲਾ ਕਿੰਗ ਚਾਰਲਸ-III ਬਣੇ ਬ੍ਰਿਟੇਨ ਦੇ ਨਵੇਂ ਬਾਦਸ਼ਾਹ
ਚੰਡੀਗੜ੍ਹ, 11ਸਤੰਬਰ(ਵਿਸ਼ਵ ਵਾਰਤਾ)-ਪ੍ਰਿੰਸ ਚਾਰਲਸ(73) ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਅਧਿਕਾਰਤ ਤੌਰ ‘ਤੇ ਬ੍ਰਿਟੇਨ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਹੁਣ ਉਨ੍ਹਾਂ ਨੂੰ ਕਿੰਗ ਚਾਰਲਸ-III ਕਿਹਾ ਜਾਵੇਗਾ। ਚਾਰਲਸ ਨੂੰ ਆਪਣੇ ਪਿਤਾ ਦਾ ਖ਼ਿਤਾਬ, ਡਿਊਕ ਆਫ਼ ਕਾਰਨਵਾਲ ਵਿਰਾਸਤ ਵਿੱਚ ਮਿਲਿਆ ਸੀ। ਹੁਣ ਉਸਦੀ ਪਤਨੀ ਕੈਮਿਲਾ ਨੂੰ ਡਚੇਸ ਆਫ ਕਾਰਨਵਾਲ ਕਿਹਾ ਜਾਵੇਗਾ। ਚਾਰਲਸ ਨੂੰ 1969 ਵਿੱਚ ਪ੍ਰਿੰਸ ਆਫ ਵੇਲਜ਼ ਦਾ ਤਾਜ ਪਹਿਨਾਇਆ ਗਿਆ ਸੀ। ਮਹਾਰਾਣੀ ਦੀ ਅੰਤਿਮ ਯਾਤਰਾ ਅੱਜ ਸ਼ੁਰੂ ਹੋਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ 19 ਸਤੰਬਰ ਨੂੰ ਕੀਤਾ ਜਾਵੇਗਾ।























