ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਹੁਣ ਇੱਕ ਹੋਰ ਕਾਂਗਰਸੀ ਆਗੂ ਦੇ ਕਰੀਬੀ ਤੇ ਵਿਜੀਲੈਂਸ ਦਾ ਸ਼ਿਕੰਜਾ
ਚੰਡੀਗੜ੍ਹ,1 ਸਤੰਬਰ(ਵਿਸ਼ਵ ਵਾਰਤਾ)- ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਵੱਲੋਂ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜੇ ਜਾਣ ਤੋਂ ਬਾਅਦ ਵਿਜੀਲੈਂਸ ਨੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਕਰੀਬੀ ਮਨਪ੍ਰੀਤ ਈਸੇਵਾਲ ਨੂੰ ਹਿਰਾਸਤ ਵਿੱਚ ਲਿਆ ਸੀ। ਮਨਪ੍ਰੀਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦੇਰ ਸ਼ਾਮ ਉਸ ਨੂੰ ਛੱਡ ਦਿੱਤਾ ਗਿਆ। ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਫਿਰ ਤੋਂ ਮਨਪ੍ਰੀਤ ਨੂੰ ਆਪਣੀ ਜਾਇਦਾਦ ਦਾ ਪੂਰਾ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਸਮੇਤ ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ ਹੋਏ ਹਨ।
ਹੋਰ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਈਸੇਵਾਲ ਨੂੰ ਹੁਣ ਤੱਕ 100 ਤੋਂ ਵੀ ਵੱਧ ਰਜਿਸਟਰੀਆਂ ਮਿਲ ਚੁੱਕੀਆਂ ਹਨ। ਹੁਣ ਇਹ ਜ਼ਮੀਨਾਂ ਕਿਸ ਦੇ ਨਾਂ ‘ਤੇ ਹਨ ਅਤੇ ਕਦੋਂ ਰਜਿਸਟਰੀਆਂ ਹੋਈਆਂ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।