260 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਅਤੇ ਇੱਕ ਔਰਤ ਇੱਕ ਕਿਲੋ ਅਫੀਮ ਸਮੇਤ ਕਾਬੂ
ਰਾਜਪੁਰਾ 20 ਅਗਸਤ : ਥਾਣਾ ਸਦਰ ਰਾਜਪੁਰਾ ਨੇ 260 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਅਤੇ ਇੱਕ ਔਰਤ ਨੂੰ ਇੱਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਸੁਰਿੰਦਰ ਮੋਹਨ DSP, ਰਾਜਪੁਰਾ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰੀਕ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਸਬੰਧ ਵਿੱਚ ਇੰਸਪੈਕਟਰ ਜਸਪ੍ਰੀਤ ਸਿੰਘ ਐਸ.ਐਚ.ਓ. ਥਾਣਾ ਸਦਰ ਰਾਜਪੁਰਾ ਦੀ ਦੇਖ ਰੇਖ ਹੇਠ ਮਿਤੀ 17-8-2021 ਨੂੰ ਸ.ਥਾ. ਕੁਲਦੀਪ ਸਿੰਘ ਚੌਕੀ ਬਸੰਤਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਰੋਡ ਸਾਹਮਣੇ ਏ.ਜੀ.ਐਮ. ਰਿਜੋਰਟਾ ਬਾ ਹੁੰਦਾ ਪਿੰਡ ਬਸੰਤਪੁਰਾ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਰਾਜਪੁਰਾ ਸਾਈਡ ਵੱਲੋਂ ਆਉਂਦੀ ਇਕ ਬਸ ਨਾਭਾ ਤੋਂ ਪਿੱਛੇ ਚੁੱਕੀ ਤਾਂ ਬੱਸ ਵਿੱਚੋਂ ਦੋ ਵਿਅਕਤੀ ਨਿਰਭੈ ਸਿੰਘ ਪੁੱਤਰ ਭਜਨ ਸਿੰਘ ਡਾਗੀਆ ਜਿਲ੍ਹਾ ਲੁਧਿਆਣਾ ਅਤੇ ਜੋਬਨਜੀਤ ਸਿੰਘ ਪੁੱਤਰ ਇਕਬਾਲ ਸਿੰਘ ਡਾਗੀਆਂ ਜਿਲਾ ਲੁਧਿਆਣਾ ਜਿਹਨਾਂ ਨੇ ਆਪਣੇ ਆਪਣੇ ਮੋਢਿਆ ਪਰ ਪਿੱਠੂ ਬੈਂਗ ਪਾਏ ਹੋਏ ਸੀ ਬੱਸ ਵਿੱਚੋਂ ਉਤਰਕੇ ਪਿੱਛੇ ਨੂੰ ਮੁੜਨ ਲੱਗੇ ਜਿਹਨਾਂ ਪਰ ਸ਼ੱਕ ਹੋਣ ਤੇ ਸਥਾ: ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਹਨਾਂ ਨੂੰ ਕਾਬੂ ਕੀਤਾ ਜਿਸ ਉਪਰੰਤ ਐਸ.ਆਈ ਦਵਿੰਦਰ ਸਿੰਘ ਇੰਚਾਰਜ ਚੌਕੀ ਬਸੰਤਪੁਰਾ ਨੇ ਮੌਕਾ ਪਰ ਪੁੱਜਕੇ ਇਹਨਾਂ ਪਾਸੋਂ 260 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦਮਾਂ ਨੰਬਰ 63 ਮਿਤੀ 17-8-2022 ਅਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਿਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ।
ਇਸੇ ਤਰ੍ਹਾਂ ਮਿਤੀ 19-8-2022 ਨੂੰ ਸਥਾਂ ਰੋਸ਼ਨ ਕੁਮਾਰ ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਰੋਡ ਸਾਹਮਣੇ ਏ.ਜੀ.ਐਮ. ਰਿਜੋਰਟ ਬਾਹੱਦ ਪਿੰਡ ਬਸੰਤਪੁਰਾ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਰਾਜਪੁਰਾ ਸਾਈਡ ਵੱਲੋਂ ਆਉਂਦੀ ਇੱਕ ਬੱਸ ਨਾਕਾ ਤੋਂ ਪਿੱਛੇ ਰੁਕੀ ਤਾਂ ਬਸ ਵਿੱਚੋਂ ਇੱਕ ਔਰਤ ਨਾਜਮਾ ਪਤਨੀ ਮੁਹੰਮਦ ਹਬੀਬ ਬੀਬੋ ਖਾਨ ਵਾਸੀ ਮਕਾਨ ਨੰਬਰ 225 ਖੁਸਹਾਲ ਨਗਰ ਪਿਲੇਖੜੀ ਰੋਡ, ਗਲੀ ਨੰਬਰ 2 ਨੇੜੇ ਮੁਹੰਮਦੀ ਮਸਜਿਦ ਮੋਰਨ ਜਿਲਾ ਮੇਰਤ (ਉੱਤਰ ਪ੍ਰਦੇਸ਼) ਹਾਲ ਵਾਸੀ ਕਾਂਸ਼ੀਰਾਮ ਕਲੋਨੀ ਥਾਣਾ ਖਰਖੋਦਾ ਜਿਲਾ ਮੋਰਣ (ਉੱਤਰ ਪ੍ਰਦੇਸ਼) ਜਿਸ ਨੇ ਆਪਣੇ ਮੋਢੇ ਤੇ ਪਿੱਠੂ ਬੈਗ ਪਾਇਆ ਹੋਇਆ ਸੀ ਬੱਸ ਵਿੱਚੋਂ ਉਤਰਕੇ ਪਿੱਛੇ ਨੂੰ ਟਾਲਣ ਲਗੀ ਜਿਸ ਪਰ ਸ਼ੱਕ ਹੋਣ ਤੇ ਸਥਾ: ਰੋਸ਼ਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਉਸ ਨੂੰ ਕਾਬੂ ਕੀਤਾ ਜਿਸ ਉਪਰੰਤ ਏ.ਐਸ.ਆਈ. ਪਰਮਜੀਤ ਸਿੰਘ ਥਾਣਾ ਸਦਰ ਰਾਜਪੁਰਾ ਨੇ ਮੌਕਾ ਪਰ ਪੁੱਜਕੇ ਨਾਜਮਾ ਪਾਸੋਂ ਇੱਕ ਕਿਲੋ ਅਫੀਮ ਬ੍ਰਾਮਦ ਕਰਾਕੇ ਮੁੱਕਦਮਾਂ ਨੰਬਰ 65 ਮਿਤੀ 19-8-2022 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ ।