• Latest
  • Trending
ਸਿੱਖਿਆ ਮੰਤਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ 

ਸਿੱਖਿਆ ਮੰਤਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ 

9 years ago
Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

18 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

38 minutes ago
Punjab ਦੇ ਬਠਿੰਡਾ ‘ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Punjab ਦੇ ਬਠਿੰਡਾ ‘ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

50 minutes ago
Punjab CM ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ’ਚ ਕਰਨਗੇ ਪ੍ਰੈੱਸ ਕਾਨਫਰੰਸ

Punjab CM ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ’ਚ ਕਰਨਗੇ ਪ੍ਰੈੱਸ ਕਾਨਫਰੰਸ

57 minutes ago
Cricket: ਪੜ੍ਹੋ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Cricket: ਪੜ੍ਹੋ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

1 hour ago
Punjab: ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਵੱਡੀ ਸੌਗਾਤ

Punjab: ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਵੱਲੋਂ ਯਾਤਰੀਆਂ ਨੂੰ ਵੱਡੀ ਸੌਗਾਤ

2 hours ago
Breaking: ਆਪ ਵਿਧਾਇਕਾ ਦੇ ਘਰ ਈਡੀ ਦੀ ਰੇਡ

Breaking: ਆਪ ਵਿਧਾਇਕਾ ਦੇ ਘਰ ਈਡੀ ਦੀ ਰੇਡ

2 hours ago
Internaional: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਵਿਚਾਲੇ ਮੁਲਾਕਾਤ

Internaional: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਵਿਚਾਲੇ ਮੁਲਾਕਾਤ

2 hours ago
PM Modi ਨੇ ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਸਮਾਗਮ ’ਚ ਕੀਤੀ ਸ਼ਿਰਕਤ

PM Modi ਨੇ ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਸਮਾਗਮ ’ਚ ਕੀਤੀ ਸ਼ਿਰਕਤ

3 hours ago
National: ਐਨਕਾਊਂਟਰ ’ਚ ਘਨਕਾਂਤ ਗੋਗੋਈ ਦੀ ਮੌਤ, ਹੋਟਲ ਵਿੱਚ 5 ਲੋਕਾਂ ਦੀ ਹੱਤਿਆ ਦੇ ਮਾਮਲੇ ’ਚ ਸੀ ਮੁਲਜ਼ਮ

National: ਐਨਕਾਊਂਟਰ ’ਚ ਘਨਕਾਂਤ ਗੋਗੋਈ ਦੀ ਮੌਤ, ਹੋਟਲ ਵਿੱਚ 5 ਲੋਕਾਂ ਦੀ ਹੱਤਿਆ ਦੇ ਮਾਮਲੇ ’ਚ ਸੀ ਮੁਲਜ਼ਮ

4 hours ago
Punjab: ਰਾਹੁਲ ਗਾਂਧੀ ਅੱਜ ਸੰਗਰੂਰ ’ਚ ਕਰਨਗੇ ‘ਇਨਸਾਫ਼ ਰੈਲੀ’, ਮਾਲਵਾ ਤੋਂ ਕਾਂਗਰਸ ਦੇ ਮਿਸ਼ਨ 2027 ਦਾ ਹੋਵੇਗਾ ਆਗਾਜ਼

Punjab: ਰਾਹੁਲ ਗਾਂਧੀ ਅੱਜ ਸੰਗਰੂਰ ’ਚ ਕਰਨਗੇ ‘ਇਨਸਾਫ਼ ਰੈਲੀ’, ਮਾਲਵਾ ਤੋਂ ਕਾਂਗਰਸ ਦੇ ਮਿਸ਼ਨ 2027 ਦਾ ਹੋਵੇਗਾ ਆਗਾਜ਼

4 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Wednesday, November 4, 2026
No Result
View All Result
29 °c
Chandigarh
24 ° Thu
24 ° Fri
24 ° Sat
23 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਿੱਖਿਆ ਮੰਤਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ 

September 5, 2017
in ਪੰਜਾਬ
ਸਿੱਖਿਆ ਮੰਤਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ 

ਸਿੱਖਿਆ ਮੰਤਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ 
ਐਸ.ਏ.ਐਸ. ਨਗਰ (ਮੁਹਾਲੀ), 5 ਸਤੰਬਰ (ਵਿਸ਼ਵ ਵਾਰਤਾ)- ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਅਧਿਆਪਕ ਦਿਵਸ ਮੌਕੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਤ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਏ ਰਾਜ ਪੱਧਰੀ ਪੁਰਸਕਾਰ ਵੰਡ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਨੇ ਪੰਜ ਹੋਰ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ, ਪਿਛਲੇ ਸਾਲ 2016 ਵਿੱਚ ਕੌਮੀ ਐਵਾਰਡ ਜਿੱਤਣ ਵਾਲੇ ਪੰਜਾਬ ਦੇ 9 ਅਧਿਆਪਕਾਂ ਅਤੇ ਸਵੱਛ ਵਿਦਿਆਲਾ ਪੁਰਸਕਾਰ ਜਿੱਤਣ ਵਾਲੇ ਸੂਬੇ ਦੇ 39 ਸਕੂਲਾਂ ਦੇ ਮੁਖੀਆਂ ਨੂੰ ਵੀ ਸਨਮਾਨਤ ਕੀਤਾ। ਸਟੇਟ ਐਵਾਰਡ ਹਾਸਲ ਕਰਨ ਵਾਲੇ 40 ਅਧਿਆਪਕਾਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ, ਦੌਸ਼ਾਲਾ ਤੇ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ ਇਕ ਸਾਲ ਦਾ ਵਾਧਾ ਵੀ ਮਿਲੇਗਾ। ਬਾਕੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਸਭ ਤੋਂ ਪਹਿਲਾਂ ਸਮੁੱਚੇ ਅਧਿਆਪਕ ਵਰਗ ਅਤੇ ਖਾਸ ਕਰ ਕੇ ਸਟੇਟ ਐਵਾਰਡ ਅਤੇ ਕੌਮੀ ਐਵਾਰਡ ਜਿੱਤਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਸਮੂਹ ਅਧਿਆਪਨ ਵਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਧਾਈ ਦਿੱਤੀ ਗਈ। ਉਨ੍ਹਾਂ ਇਸ ਮੌਕੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਦਾਰਸ਼ਨਿਕ ਤੇ ਉੱਚ ਕੋਟੀ ਦੇ ਅਧਿਆਪਕ ਸਨ ਜਿਹੜੇ ਅਧਿਆਪਕਾਂ ਅਤੇ ਆਪਣੇ ਵਿਦਿਆਰਥੀਆਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਡਾ. ਰਾਧਾਕ੍ਰਿਸ਼ਨਨ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਧਿਆਪਕ ਦੀ ਸਮਾਜ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਵਿਭਾਗ ਵੱਲੋਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਈ ਇਤਿਹਾਸਕ ਫੈਸਲੇ ਲਏ ਜਾ ਚੁੱਕੇ ਹਨ ਉਥੇ ਆਉਂਦੇ ਸਮੇਂ ਵਿੱਚ ਅਧਿਆਪਕਾਂ ਦੀਆਂ ਛੁੱਟੀਆਂ ਲਈ ਆਨ ਲਾਈਨ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਅਧਿਆਪਕ ਘਰ ਬੈਠਿਆਂ ਹੀ ਕਿਸੇ ਵੀ ਪ੍ਰਕਾਰ ਦੀ ਛੁੱਟੀ ਦੀ ਪ੍ਰਵਾਨਗੀ ਲੈ ਸਕਿਆ ਕਰਨਗੇ। ਉਨ੍ਹਾਂ ਜਿੱਥੇ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਉਥੇ ਕੁੱਝ ਅੰਕਾਂ ਕਰ ਕੇ ਐਵਾਰਡ ਨਾ ਹਾਸਲ ਕਰ ਸਕਣ ਵਾਲੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਅਗਲੇ ਸਾਲ ਲਈ ਕੰਮ ਕਰਨ।
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਵਿਭਾਗ ਵੱਲੋਂ ਅਧਿਆਪਕਾਂ ਦੀ ਬਿਹਤਰੀ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਏ.ਸੀ.ਪੀ. ਕੇਸਾਂ ਦਾ ਨਿਪਟਾਰਾ ਡੀ.ਡੀ.ਓ. ਪੱਧਰ ‘ਤੇ ਕਰਨ ਦਾ ਫੈਸਲਾ ਕੀਤਾ ਗਿਆ, ਪਰਖ ਕਾਲ ਸਮਾਂ ਪੂਰਾ ਹੋਣ ਦਾ ਪੱਤਰ ਵੀ ਹੇਠਲੇ ਪੱਧਰ ‘ਤੇ ਜਾਰੀ ਹੋਣ ਲੱਗਿਆ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਭਰਤੀ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ ਇਕ ਸਾਲ ਵਿੱਚ ਦੋ ਵਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਅਧਿਆਪਕ ਦਿਵਸ ਦੇ ਸਟੇਟ ਐਵਾਰਡਾਂ ਲਈ ਹੋਰ ਵਧੀਆ ਸਿਸਟਮ ਬਣਾਇਆ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਐਵਾਰਡ ਲਈ ਖੁਦ ਅਪਲਾਈ ਨਹੀਂ ਕਰਨਾ ਪਵੇਗਾ।
ਸਮਾਗਮ ਦੀ ਸ਼ੁਰੂਆਤ ਵਿੱਚ ਸਿੱਖਿਆ ਮੰਤਰੀ ਨੇ ਸਮ੍ਹਾਂ ਰੌਸ਼ਨ ਕਰ ਕੇ ਸਮਾਗਮ ਦਾ ਆਗਾਜ਼ ਕੀਤਾ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ, ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਜਦੋਂ ਕਿ ਅੰਤ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੁੱਖ ਅਧਿਆਪਕਾ ਸ੍ਰੀਮਤੀ ਰੁਪਿੰਦਰ ਕੌਰ ਗਰੇਵਾਲ ਨੇ ਬਾਖੂਬੀ ਸਟੇਜ ਦਾ ਸੰਚਾਲਨ ਕੀਤਾ ਗਿਆ ਜਿਨ੍ਹਾਂ ਨੂੰ ਸਿੱਖਿਆ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਕੱਵਾਲੀ ਪੇਸ਼ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੋੜਾ ਦੀਆਂ ਵਿਦਿਆਰਥਣਾਂ ਨੇ ਸ਼ੁਰੂਆਤ ਵਿੱਚ ਸ਼ਬਦ ਗਾਇਨ ਕੀਤਾ ਅਤੇ ਅੰਤ ਵਿੱਚ ਕੌਮੀ ਤਰਾਨਾ ਗਾਇਆ। ਇਸੇ ਸਕੂਲ ਦੀ ਇਕ ਵਿਦਿਆਰਥਣ ਨੇ ਜੁਗਨੀ ਲੋਕ ਗੀਤ ਗਾ ਕੇ ਸਰੋਤਿਆਂ ਨੂੰ ਕੀਲਿਆ। ਸਹੋੜਾ ਸਕੂਲ ਦੀਆਂ ਹੀ ਵਿਦਿਆਰਥਣਾਂ ਨੇ ਬੈਂਡ ਦੀਆਂ ਮਧੁਰ ਧੁਨਾਂ ਨਾਲ ਸਾਰੇ ਮਹਿਮਾਨਾਂ ਅਤੇ ਐਵਾਰਡੀ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਇਸੇ ਸਕੂਲ ਦੀਆਂ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਸਲਾਮੀ ਦਿੱਤੀ।
ਇਸ ਮੌਕੇ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਤੇਜਿੰਦਰ ਪਾਲ ਸਿੰਘ ਸੰਧੂ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਇੰਦਰਜੀਤ ਸਿੰਘ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਸਹਾਇਕ ਡਾਇਰੈਕਟਰ ਡਾ.ਗੁਰਜੀਤ ਸਿੰਘ ਸਣੇ ਵਿਭਾਗ ਦੇ ਮੁੱਖ ਦਫਤਰ ਤਾਇਨਾਤ ਸਮੂਹ ਅਧਿਕਾਰੀ ਹਾਜ਼ਰ ਸਨ।
ਸਟੇਟ ਐਵਾਰਡ ਨਾਲ ਸਨਮਾਨਤ 40 ਅਧਿਆਪਕ:
ਪ੍ਰਿੰਸੀਪਲ (2):- ਇੰਦਰਾ ਰਾਣੀ, ਸਸਸਸ ਚੋਹਾਲ, ਹੁਸ਼ਿਆਰਪੁਰ ਤੇ ਰਾਕੇਸ਼ ਬਾਲਾ, ਸਸਸਸ ਮਗਰਮੂਧੀਆਂ, ਗੁਰਦਾਸਪੁਰ।
ਮੁੱਖ ਅਧਿਆਪਕ (2): ਬ੍ਰਿਜ ਪਾਲ ਠਾਕੁਰ, ਗਾਂਧੀਸਸਸ ਰੂਪਨਗਰ ਤੇ ਰਾਜ ਕੁਮਾਰ, ਦੇਵੀ ਸਹਾਏ ਐਸ.ਡੀ.ਹਾਈ ਸਕੂਲ ਬਸਤੀ ਨੌ ਜਲੰਧਰ।
ਲੈਕਚਰਾਰ (7) : ਪ੍ਰਿੰਯੰਕਾ, ਸਸਸਸ ਦੋਦਾ, ਸ੍ਰੀ ਮੁਕਤਸਰ ਸਾਹਿਬ, ਰਾਜੇਸ਼ ਕੁਮਾਰ, ਸਸਸਸ ਹੂਸੈਨਪੁਰ, ਕਪੂਰਥਲਾ, ਅਜੇ ਕੁਮਾਰ, ਡੀ.ਏ.ਵੀ., ਸਸਸ ਹਾਥੀਗੇਟ, ਅੰਮ੍ਰਿਤਸਰ, ਜਸਪਾਲ ਕੌਰ ਲੈਕ ਪੰਜਾਬੀ, ਸਮਪਸਸਸ (ਕੰ) ਮਾਡਲ ਟਾਊਨ ਪਟਿਆਲਾ, ਰੇਸ਼ਮ ਕੌਰ, ਲੈਕ. ਸਰੀਰਕ ਸਿਖਿਆ ਸਸਸਸ ਗਾਂਧੀ ਕੈਂਪ ਜਲੰਧਰ, ਹਰਮਿੰਦਰ ਕੌਰ, ਲੈਕ. ਪੋਲ ਸਾਇੰਸ, ਸਸਸਸ ਮਨੌਲੀ, ਐਸ.ਏ.ਐਸ.ਨਗਰ ਤੇ ਸੁਨੀਲ ਕੁਮਾਰ, ਲੈਕ ਪੰਜਾਬੀ, ਸਸਸਸ ਕੁੱਤੀਵਾਲ ਕਲਾਂ ਬਠਿੰਡਾ।
ਮਾਸਟਰ ਕਾਡਰ ਅਧਿਆਪਕ (13): ਰਵਿੰਦਰ ਪਾਲ ਸਿੰਘ ਸ.ਸ. ਮਾਸਟਰ, ਸ.ਮਿ.ਸ ਮਿਰਜਾ ਪੁਰ ਹਸ਼ਿਆਰਪੁਰ, ਪਰਮਿੰਦਰ ਕੌਰ, ਸਸਸਸ (ਕੰ) ਚੱਕ ਰੁਲਦੂ ਸਿੰਘ  ਵਾਲਾ, ਬਠਿੰਡਾ, ਕਰਮਜੀਤ ਕੌਰ, ਸਸਸਸ ਦਾਊਧਰ, ਮੋਗਾ, ਪਰਮਿੰਦਰ ਸਿੰਘ, ਸਾਇੰਸ ਮਾਸਟਰ, ਸ.ਮਿ.ਸ ਭੰਗਲ ਖੁਰਦ, ਸ.ਭ.ਸ ਨਗਰ, ਡਾ. ਮੀਨਾਕਸ਼ੀ ਵਰਮਾ,ਸ.ਮਾ.ਸ. ਸ ਫੀਲਖਾਨਾ,ਪਟਿਆਲਾ, ਕਸ਼ਮੀਰ ਸਿੰਘ, ਸਸਸਸ ਗੁਮਾਨਪੁਰਾ, ਅੰਮ੍ਰਿਤਸਰ, ਸਸਸਸ ਰੰਗੜ ਨੰਗਲ,ਗੁਰਦਾਸਪੁਰ, ਸਤਵਿੰਦਰ ਸਿੰਘ ਸ.ਹ.ਸ. ਮੜੌਲੀ ਕਲਾਂ, ਰੂਪਨਗਰ, ਰਾਜੇਸ਼ ਕੁਮਾਰ, ਸ.ਹ.ਸ. ਭਾਗੂ, ਬਠਿੰਡਾ, ਜੋਗਿੰਦਰ ਕੌਰ, ਸਕੰਸਸਸ ਨਹਿਰ ਗਾਰਡਨ, ਜਲੰਧਰ, ਸੁਖਵੰਤ ਸਿੰਘ ਸਸਸਸ ਫਤਿਹਗੜ੍ਹ ਛੰਨਾ, ਪਟਿਆਲਾ, ਸੁਰਿੰਦਰ ਕੌਰ, ਪੀ.ਟੀ.ਆਈ., ਸ਼ਹੀਦ ਏ ਆਜਮ ਸੁਖਦੇਵ ਥਾਪਰ ਸਕੰਸਸਸ ਭਾਰਤ ਨਗਰ ਲੁਧਿਆਣਾ, ਹਰਸ਼ ਜੁਨੇਜਾ, ਸੰਗੀਤ ਅਧਿਆਪਕ, ਸਕੰਸਸਸਸ ਫਾਜ਼ਿਲਕਾ ਤੇ ਬਲਵਿੰਦਰ ਸਿੰਘ, ਤਬਲਾ ਵਾਦਕ ਸਕੰਸਸਸ ਪੱਟੀ ਤਰਨਤਾਰਨ।
ਈ.ਟੀ.ਟੀ. ਕਾਡਰ (16): ਸੰਜੀਵ ਕੁਮਾਰ, ਸਪ੍ਰਸ ਘੁਲਾਲ, ਜਿਲ੍ਹਾ ਲੁਧਿਆਣਾ, ਜਗਤਾਰ ਸਿੰਘ, ਸਪ੍ਰਸ ਮਨੈਲਾ, ਫ.ਗ.ਸ., ਅਸ਼ੋਕ ਕੁਮਾਰ ਸਪ੍ਰਸ, ਚਚਰਾੜੀ, ਬਲਾਕ ਗੁਰਾਇਆ-2 (ਜਲੰਧਰ), ਅੰਜੂ ਬਾਲਾ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆਂ, ਬਲਾਕ ਗੁਰਾਇਆਂ-1 (ਜਲੰਧਰ), ਕੁਲਵਿੰਦਰ ਸਿੰਘ, ਸਪ੍ਰਸ ਹਰਚੰਦਪੁਰਾ, ਸੰਗਰੂਰ, ਇੰਦਰਜੀਤ  ਸਿੰਘ, ਸਰਕਾਰੀ ਐਲੀਮੈਟਰੀ ਸਕੂਲ ਮੀਰਪੁਰ ਬਲਾਕ ਬੱਸੀ ਪਠਾਨਾਂ, ਫਤਿਹਗੜ੍ਹ ਸਾਹਿਬ, ਹਰਿੰਦਰ ਸਿੰਘ ਗਰੇਵਾਲ, ਸ.ਪ੍ਰ੍ਰ.ਸ ਪੁਰਾਣਾ ਹਾਈਕੋਰਟ ਨਾਭਾ, ਪਟਿਆਲਾ, ਰਜਿੰਦਰ ਕੁਮਾਰ, ਸਪ੍ਰਸ ਮੁਕੰਦਪੁਰ, ਸ.ਭ.ਸ.ਨਗਰ, ਮੰਗਲ ਲਾਲ ਸਪ੍ਰਸ ਰੰਗੜ੍ਹ ਪਿੰਡੀ ਬਲਾਕ ਦੌਰਾਂਗਲਾ, ਜਿਲ੍ਹਾ ਗੁਰਦਾਸਪੁਰ, ਸਵਰਨ ਕੌਰ ਸ:ਐ:ਸ: ਕਾਲਾ ਬਲਾਕ ਵੇਰਕਾ,ਅੰਿਮ੍ਰਤਸਰ, ਨਰਿੰਦਰ ਅਰੋੜਾ, ਸ.ਪ੍ਰ.ਸ ਝਾਂਸ, ਹੁਸ਼ਿਆਰਪੁਰ, ਸਰਬਰਿੰਦਰ ਸਿੰਘ, ਮੁੱਖ ਅਧਿਆਪਕ, ਸਅਸ ਗੁਲਾਲੀਪੁਰ ਬਲਾਕ ਤਰਨਤਾਰਨ-1, ਰਜਿੰਦਰ ਸਿੰਘ, ਹੈੱਡ ਟੀਚਰ, ਸ.੍ਰਪ੍ਰ.ਸ ਫਿਰੋਜਸ਼ਾਹ, ਫਿਰੋਜ਼ਪੁਰ, ਮੇਜਰ ਸਿੰਘ, ਸ.ਪ੍ਰ.ਸ ਮੀਏਵਾਲ ਅਰਾਈਆਂ, ਜਲੰਧਰ, ਰੈਨੂੰ ਬਾਲਾ ਈਟੀਚਰ, ਸਪ੍ਰਸ ਐਫ਼ਐਫ਼ਨੰਗਲ ਰੂਪਨਗਰ ਤੇ ਵਰਸਲਾ ਕੁਮਾਰੀ, ਸੀ.ਐਚ.ਟੀ. ਹੁਸ਼ਿਆਰਪੁਰ।

ਪ੍ਰਸੰਸਾ ਪੱਤਰ ਹਾਸਲ ਕਰਨ ਵਾਲੇ ਅਧਿਆਪਕ (5): ਰਾਜਿੰਦਰ ਸਿੰਘ, ਸਪ੍ਰਸ ਵਾੜਾ ਭਾਈਕਾ, ਫਰੀਦਕੋਟ, ਜਸਵਿੰਦਰ ਸਿੰਘ, ਸਪ੍ਰਸ ਸੈਦੇਕੇ, ਫਰੀਦਕੋਟ, ਗੁਰਜੀਤ ਸਿੰਘ, ਸਪ੍ਰਸ ਕੋਟਲੀ ਸੱਕਿਆਂ ਵਾਲੀ, ਅੰਮ੍ਰਿਤਸਰ ਤੇ ਰਵੀ ਪ੍ਰਕਾਸ਼, ਜੂਨੀਅਰ ਸਹਾਇਕ, ਸ.ਸ.ਸ.ਸ. (ਕੰਨਿਆ) ਪੱਟੀ ਤਰਨ ਤਾਰਨ।
ਸਵੱਛ ਵਿਦਿਆਲਾ ਪੁਰਸਕਾਰ ਜਿੱਤਣ ਵਾਲੇ ਸਨਮਾਨਤ ਕੀਤੇ ਗਏ ਸਕੂਲ (39): ਸਪ੍ਰਸ ਬੇਰੀ ਵਾਲਾ, ਸਪ੍ਰਸ ਸਿਟੀ ਸਕੂਲ ਜਲਾਲਾਬਾਦ, ਸਪ੍ਰਸ ਦੋਨਾ ਨਾਨਕਾ, ਸਪ੍ਰਸ ਛਾਬਾ, ਸਪ੍ਰਸ ਮਾਡਲ ਫਿਰੋਜ਼ਪੁਰ, ਸਪ੍ਰਸ ਸੰਦਪੁਰ, ਸਪ੍ਰਸ ਟੋਹਲੂ, ਸਪ੍ਰਸ ਗੋਰਾਇਆ ਲੜਕੀਆਂ, ਸਪ੍ਰਸ ਬੁਰਜ ਹਰੀ ਸਿੰਘ, ਸਪ੍ਰਸ ਬਾਘਹਿੰਧੀ, ਸਪ੍ਰਸ ਸਨੇਟਾ, ਸਪ੍ਰਸ ਮੁਕੰਦਪੁਰ, ਸਪ੍ਰਸ ਮੁਬਾਕਪੁਰ, ਸਪ੍ਰਸ ਰੁੜਕੀ ਖੁਰਦ, ਸਪ੍ਰਸ ਸ਼ੂਲਰ, ਸਪ੍ਰਸ ਘਸੀਟਪੁਰ, ਸਮਿਸ ਕਿੰਗਰਾ, ਸਮਿਸ ਤੰਬੂ ਵਾਲੀ, ਸਮਿਸ ਹੇਲਰ, ਸਹਸ ਕਮਾਲ ਵਾਲਾ, ਸਹਸ ਮਿਸ਼ਰੀ ਵਾਲਾ (ਰਮਸਾ), ਸਹਸ ਰਟੌਲ ਰੂਹੀ, ਸਹਸ ਮਹਿਤਾਂ, ਸਹਸ ਭੂਜੀਆ, ਸਸਸਸ ਭੜੀ, ਸਸਸਸ ਗੋਬਿੰਦਗੜ੍ਹ ਲੜਕੀਆਂ, ਸਸਸਸ ਮਾਹਮੂਜੌਆ, ਸਸਸਸ ਬਹਿਕ ਗੁਜਰਾਂ, ਸਸਸਸ ਨਹਿਰੂ ਗਾਰਡਨ ਲੜਕੀਆਂ, ਸਸਸਸ ਧਾਲੀਵਾਲ ਬੇਟ, ਸਸਸਸ ਹਠੂਰ, ਸਸਸਸ ਕਪੂਰੇ, ਸਸਸਸ ਸੋਹਾਣਾ ਲੜਕੀਆਂ, ਸਸਸਸ ਲੜਕੀਆਂ ਗਿੱਦੜਬਾਹਾ ਵਾਰਡ ਨੰਬਰ 7, ਸਸਸਸ ਲਧਾਣਾ ਝੀਕਾ, ਸਸਸਸ ਦੰਦਰਾਲਾ ਢੀਂਡਸਾ, ਸਸਸਸ ਛਾਜਲੀ ਤੇ ਸਸਸਸ ਜਖੇਪਲ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

by Ranjit Singh
November 4, 2026
0

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ - ਡੀਏ ਵਿੱਚ 3 ਫੀਸਦੀ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 4, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 5 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab ਦੇ ਬਠਿੰਡਾ ‘ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Punjab ਦੇ ਬਠਿੰਡਾ ‘ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

by Ranjit Singh
November 4, 2026
0

Punjab ਦੇ ਬਠਿੰਡਾ 'ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ, 4 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਵਿੱਚ...

Punjab CM ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ’ਚ ਕਰਨਗੇ ਪ੍ਰੈੱਸ ਕਾਨਫਰੰਸ

Punjab CM ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ’ਚ ਕਰਨਗੇ ਪ੍ਰੈੱਸ ਕਾਨਫਰੰਸ

by Ranjit Singh
November 4, 2026
0

Punjab CM ਭਗਵੰਤ ਮਾਨ ਅੱਜ ਦੁਪਹਿਰ 12 ਵਜੇ ਚੰਡੀਗੜ੍ਹ ’ਚ ਕਰਨਗੇ ਪ੍ਰੈੱਸ ਕਾਨਫਰੰਸ - ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਹੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

by Ranjit Singh
November 4, 2026
0

Big Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ - ਡੀਏ ਵਿੱਚ 3 ਫੀਸਦੀ...

Most Popular

ਗੈਂਗਸਟਰਾਂ ‘ਤੇ ਵਾਰ ਦਾ 280ਵਾਂ ਦਿਨ: ਪੰਜਾਬ ਪੁਲਿਸ ਵੱਲੋਂ 510 ਥਾਈਂ ਛਾਪੇਮਾਰੀ; 175 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 280ਵਾਂ ਦਿਨ: ਪੰਜਾਬ ਪੁਲਿਸ ਵੱਲੋਂ 510 ਥਾਈਂ ਛਾਪੇਮਾਰੀ; 175 ਕਾਬੂ

by Ankit
1 week ago
0

ਗੈਂਗਸਟਰਾਂ 'ਤੇ ਵਾਰ ਦਾ 280ਵਾਂ ਦਿਨ: ਪੰਜਾਬ ਪੁਲਿਸ ਵੱਲੋਂ 510 ਥਾਈਂ ਛਾਪੇਮਾਰੀ; 175 ਕਾਬੂ — ਪੁਲਿਸ ਟੀਮਾਂ ਨੇ 150 ਵਿਅਕਤੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 