ਰਾਸ਼ਟਰਮੰਡਲ ਖੇਡਾਂ ਦੇ ਆਖਿਰੀ ਦਿਨ ਭਾਰਤ ਨੇ ਜਿੱਤਿਆ ਇੱਕ ਹੋਰ ਸੋਨ ਤਮਗਾ
20 ਸਾਲਾਂ ਦੇ ਲਕਸ਼ਿਆ ਸੇਨ ਨੇ ਮਲੇਸ਼ੀਆ ਦੇ ਜੇਏ ਯੰਗ ਨੂੰ ਹਰਾਇਆ
ਚੰਡੀਗੜ੍ਹ,8 ਅਗਸਤ(ਵਿਸ਼ਵ ਵਾਰਤਾ)- ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਆਖਿਰੀ ਦਿਨ ਬੈਡਮਿੰਟਨ ਵਿੱਚ ਦੋ ਸੋਨ ਤਗਮੇ ਮਿਲੇ ਹਨ। ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ ਅਤੇ 20 ਸਾਲਾਂ ਦੇ ਨੌਜਵਾਨ ਖਿਡਾਰੀ ਲਕਸ਼ਿਆ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਸੁਨਹਿਰੀ ਸਫ਼ਲਤਾ ਹਾਸਲ ਕੀਤੀ। 20 ਸਾਲਾ ਲਕਸ਼ੈ ਨੇ ਫਾਈਨਲ ਵਿੱਚ ਮਲੇਸ਼ੀਆ ਦੇ ਜੇਏ ਯੰਗ ਨੂੰ ਤਿੰਨ ਗੇਮਾਂ ਤੱਕ ਚੱਲੇ ਮੁਕਾਬਲੇ ਵਿੱਚ 19-21, 21-9, 21-16 ਨਾਲ ਹਰਾਇਆ। ਭਾਰਤੀ ਖਿਡਾਰੀ ਪਹਿਲੀ ਗੇਮ 19-21 ਨਾਲ ਹਾਰ ਗਿਆ। ਪਰ ਉਨ੍ਹਾਂ ਨੇ ਦੂਜੀ ਗੇਮ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਇਸ ਨੂੰ 21-9 ਨਾਲ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ। ਤੀਸਰੇ ਗੇਮ ਵਿੱਚ ਲਕਸ਼ੈ ਨੇ 21-16 ਨਾਲ ਜਿੱਤ ਦਰਜ ਕੀਤੀ।