ਬ੍ਰੇਕਿੰਗ ਨਿਊਜ਼: ਮੋਹਾਲੀ ਦੇ ਹੋਟਲ ‘ਚ ਲੜਕੇ ਤੇ ਲੜਕੀ ਨੇ ਲਿਆ ਫਾਹਾ, ਲੜਕੇ ਦੀ ਮੌਕੇ ਤੇ ਮੌਤ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ)- ਮੋਹਾਲੀ ਦੇ ਇਕ ਹੋਟਲ ਵਿੱਚ ਇਕ ਲੜਕੇ ਤੇ ਲੜਕੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦਕਿ ਲੜਕੀ ਨੂੰ ਹੋਟਲ ਦੇ ਸਟਾਫ ਵੱਲੋਂ ਬਚਾ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਗਾਜ਼ੀਆਬਾਦ ਤੋਂ ਭੱਜ ਕੇ ਆਏ ਹੋਏ ਸੀ ਅਤੇ ਉਹਨਾਂ ਦੇ ਖਿਲਾਫ਼ ਦਿੱਲੀ ‘ਚ ਮਾਮਲਾ ਵੀ ਦਰਜ ਹੈ।























