ਮੁੰਬਈ, 7 ਅਪ੍ਰੈਲ (ਵਿਸ਼ਵ ਵਾਰਤਾ) – ਆਈ.ਪੀ.ਐੱਲ-11 ਦੀ ਅੱਜ ਤੋਂ ਸ਼ੁਰੂਆਤ ਹੋ ਗਈ| ਪਹਿਲਾਂ ਮੈਚ ਮੁੰਬਈ ਅਤੇ ਚੇਨੱਈ ਦਰਮਿਆਨ ਖੇਡਿਆ ਜਾ ਰਿਹਾ ਹੈ|
ਚੇਨੱਈ ਨੇ ਪਹਿਲਾਂ ਟੌਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ| ਇਸ ਦੌਰਾਨ ਮੁੰਬਈ ਦੀ ਟੀਮ ਨੂੰ ਕੇਵਲ 7 ਦੌੜਾਂ ਉਤੇ ਪਹਿਲਾ ਝਟਕਾ ਲਗਾ
ਇਸ ਤੋਂ ਪਹਿਲਾਂ ਆਈ.ਪੀ.ਐਲ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਕਈ ਫਿਲਮੀ ਸਿਤਾਰਿਆਂ ਨੇ ਆਪਣਾ ਰੰਗ ਬਿਖੇਰਿਆ|
ਦੱਸਣਯੋਗ ਹੈ ਕਿ ਆਈ.ਪੀ.ਐਲ-11 ਵਿਚ 8 ਟੀਮਾਂ ਹਿੱਸਾ ਲੈ ਰਹੀਆਂ ਹਨ| ਫਾਈਨਲ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ 20 ਕਰੋੜ ਦੀ ਇਨਾਮੀ ਰਾਸ਼ੀ ਮਿਲੇਗੀ|