ਵਾਰਸ ਸ਼ਾਹ ਪੰਜਾਬ ਦਾ ਸਮਾਜਕ ਤੇ ਸਭਿਆਚਾਰਕ ਇਤਿਹਾਸਕਾਰ- ਗੁਰਭਜਨ ਗਿੱਲ
ਲੁਧਿਆਣਾ : 24ਜੁਲਾਈ(ਵਿਸ਼ਵ ਵਾਰਤਾ)-ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਿੱਸਾ ਕਵੀ ਸੱਯਦ ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਾਰਸ ਸ਼ਾਹ ਯਾਦਗਾਰੀ ਭਾਸ਼ਣ ਅਤੇ ਗਾਇਨ ਦਾ ਆਯੋਜਨ ਮਿਤੀ 22 ਜੁਲਾਈ 2022 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤਾ ਗਿਆ।
ਇਸ ਸਮਾਗਮ ਦੀ ਪ੍ਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪੋ੍.ਗੁਰਭਜਨ ਸਿੰਘ ਗਿੱਲ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸ.ਪ.ਸਿੰਘ, ਸਾਬਕਾ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ ਦੇ ਮੁਖਵਕਤਾ ਨਾਮੀ ਇਤਿਹਾਸਕਾਰ ਤੇ ਚਿੰਤਕ ਡਾ.ਸੁਮੇਲ ਸਿੰਘ ਸਿੱਧੂ ਸਨ।
ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਦੇ ਪ੍ਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਾਰਸ ਸ਼ਾਹ 18ਵੀਂ ਸਦੀ ਦਾ ਓੁਹ ਯੁੱਗ ਕਿੱਸਾ-ਕਾਰ ਹੈ ਜਿਸ ਨੇ ਹੀਰ ਦੇ ਕਿੱਸੇ ਨੂੰ ਅਮਰ ਤਾਂ ਕੀਤਾ ਹੀ, ਨਾਲ ਹੀ ਉਸ ਸਮੇਂ ਦੇ ਸਮਾਜ-ਸਭਿਆਚਾਰਕ ਸਰੋਤਾਂ ਦੀ ਬੇਮਿਸਾਲ ਪੇਸ਼ਕਾਰੀ ਕੀਤੀ।
ਮੁੱਖ ਵਕਤਾ ਡਾ.ਸੁਮੇਲ ਸਿੰਘ ਸਿੱਧੂ ਹੋਰਾਂ ਆਪਣੇ ਭਾਸ਼ਣ ਵਿਚ ਬਹੁਤ ਮਹਤੱਵਪੂਰਨ ਨੁੱਕਤੇ ਉਠਾਦਿਆਂ ਕਿਹਾ ਕਿ ਵਾਰਸ ਸ਼ਾਹ ਦੀ ਹੀਰ ਦੋ ਕਿਰਦਾਰਾਂ ਹੀਰ ਤੇ ਰਾਂਝੇ ਜ਼ਰੀਏ ਪੰਜਾਬ ਦੇ ਚਿੰਤਨ ਦੀ ਬੇਮਿਸਾਲ ਸਾਖੀ ਹੈ ਜਿਹੜੀ 18ਵੀਂ ਸਦੀ ਵਿਚ ਮੁਗਲ ਸਲਤਨਤ ਦੇ ਕਮਜ਼ੋਰ ਹੋਣ ਅਤੇ ਪੰਜਾਬੀ ਲੋਕਾਂ ਦੀ ਨਾਬਰੀ ਦੀ ਚੜਤ ਨੂੰ ਪੇਸ਼ ਕਰਦੀ ਹੈ। ਹੀਰ ਤੇ ਰਾਂਝਾ ਲੋਕਾਂ ਦੀ ਸਾਂਝੀ ਸੁਰ ਦੀ ਇਕ ਧਿਰ ਹੈ।
ਮੁੱਖ ਮਹਿਮਾਨ ਡਾ.ਸ.ਪ.ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਹੋਰਾਂ ਆਖਿਆ ਕਿ ਹਰ ਇਕ ਚਿੰਤਕ/ਆਲੋਚਕ ਨੇ ਵਾਰਸ ਸ਼ਾਹ ਨੂੰ ਆਪਣੀ ਸਮਰਥਾ ਮੁਤਾਬਿਕ ਪੜਿਆ ਤੇ ਵਿਸ਼ਲੇਸ਼ਣ ਕੀਤਾ ਹੈ। ਜੋ ਕੁਝ ਅਤੀਤ ਵਿਚ ਹੋਇਆ ਹੈ, ਉਸ ਨੂੰ ਪ੍ਰਵਾਨ ਕਰਕੇ ਅਗੇ ਤੁਰਨਾ ਚਾਹੀਦਾ ਹੈ ਨਾ ਕਿ ਮੁਢੋਂ ਹੀ ਅਕਾਦਮਿਕਤਾ ਨੂੰ ਰੱਦ ਕਰ ਦਿੱਤਾ ਜਾਵੇ। ਉਨਾ੍ਂ ਕਿਹਾ ਕਿ ਅੰਤਿਮ ਸੱਚ ਇਕਹਿਰਾ ਨਹੀ ਹੁੰਦਾ ਸਗੋ ਵਿਚਾਧਾਰਕ ਤੌਰ ਤੇ ਗਹਿਰਾ ਹੁੰਦਾ ਹੈ। ਗਲ ਹਰ ਸਮੇ ਅਤੇ ਪ੍ਸੰਗ ਵਿਚ ਹੁੰਦੀ ਹੈ ਤੇ ਅਜੋਕਾ ਪ੍ਸੰਗ ਹੋਰ ਹੈ।
ਪ੍ਧਾਨਗੀ ਭਾਸ਼ਣ ਦਿੰਦਿਆਂ ਪੋ੍.ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸਾਨੂੰ ‘ ਵਾਰਸ ਸ਼ਾਹ ਨੂੰ ਕਿਵੇਂ ਪੜ੍ਹੀਏ ’ ਦਾ ਇਕ ਦਸਤਾਵੇਜ਼ ਤਿਆਰ ਕਰਨ ਦੀ ਜ਼ਰੂਰਤ ਹੈ। ਵਾਰਸ ਦੀ ਹੀਰ ਨਵੀਂ ਚਿੰਤਨ ਵਿਧੀ ਦਾ ਇਕ ਖ਼ੂਬਸੂਰਤ ਨਮੂਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਭਾਸ਼ਾ ਵਿਭਾਗ, ਪੰਜਾਬ ਦਾ ਇਹ ਇਕ ਸਲਾਹੁਣਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੱਤਾਵਾਨ ਵਿਰੁੱਧ ਨਾਬਰੀ ਦੁੱਲੇ ਭੱਟੀ ਤੋਂ ਸ਼ੁਰੂ ਹੋ ਕੇ ਸ.ਭਗਤ ਸਿੰਘ ਤੱਕ ਅਪੜਦੀ ਹੈ। ਵਾਰਿਸ ਸ਼ਾਹ ਦੀ ਲਿਖਤ ਨੂੰ ਸਮਾਜਿਕ ਤੇ ਸਭਿਆਚਾਰਕ ਦਸਤਾਵੇਜ ਵਜੋਂ ਵੇਖਣ ਤੇ ਪੜ੍ਹਨ ਦੀ ਲੋੜ ਹੈ।
ਸਮਾਗਮ ਦੇ ਦੂਜੇ ਹਿੱਸੇ ਵਿਚ ਹੀਰ ਦਾ ਗਾਇਨ ਕੀਤਾ ਗਿਆ ਜਿਸ ਵਿਚ ਸੀ੍ ਰਣਧੀਰ ਕੰਵਲ ਅਤੇ ਸੀ੍ ਅਮਰਜੀਤ ਸ਼ੇਰਪੁਰੀ ਨੇ ਵਾਰਸ ਸ਼ਾਹ ਦੇ ਕਿੱਸੇ ਹੀਰ ਵਿਚੋਂ ਵਨਗੀਆਂ ਨੂੰ ਪੇਸ਼ ਕਰਦਿਆਂ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।ਇਸ ਮੌਕੇ ਅਮਰਜੀਤ ਗੁਰਦਾਸਪੁਰੀ ਵੱਲੋਂ ਗਾਈ ਹੀਰ ਦੀ ਰੀਕਾਰਡਿੰਗ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫਸਰ ਡਾਃ ਸੰਦੀਪ ਸ਼ਰਮਾ ਨੇ ਸੁਣਾਈ। ਉਨ੍ਹਾਂ ਸਮਾਗਮ ਵਿਚ ਸ਼ਾਮਿਲ ਡਾ.ਸ.ਪ.ਸਿੰਘ, ਪੋ੍.ਗੁਰਭਜਨ ਸਿੰਘ ਗਿੱਲ, ਡਾ. ਸੁਮੇਲ ਸਿੰਘ ਸਿੱਧੂ ਤੇ ਡਾ.ਲਖਵਿੰਦਰ ਜੌਹਲ ਦਾ ਵੀ ਸਨਮਾਨ ਕੀਤਾ ਅਤੇ ਸੀ੍ ਰਣਧੀਰ ਕਵਲ ਅਤੇ ਅਮਰਜੀਤ ਸ਼ੇਰਪੁਰੀ ਅਤੇ ਸਮਾਗਮ ਵਿਚ ਪਹੁੰਚੇ ਹੋਏ ਸਰੋਤਿਆਂ, ਵਿਦਵਾਨਾਂ , ਦਰਸ਼ਕਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋ ਇਲਾਵਾ ਇਸ ਸਮਾਗਮ ਵਿਚ ਕਹਾਣੀਕਾਰ ਸ੍ਰੀ ਸੁਖਜੀਤ, ਰਾਜਿੰਦਰ ਰਾਜਨ, ਤਰਨ ਬੱਲ, ਰਮੇਸ਼ ਭੰਡਾਰੀ, ਡਾ.ਹਰਜਿੰਦਰ ਸਿੰਘ ਅਟਵਾਲ , ਪ੍ਰੋਃ ਦੀਪ ਜਗਦੀਪ,ਵਿਨੀਤ ਗੋਇਲ, ਗੁਰਲੀਨ ਕੌਰ, ਹਰਲੀਨ ਸੋਨਾ, ਬਲਰਾਜ ਸਿੰਘ, ਗੁਰਪ੍ਰਤਾਪ ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ, ਪ੍ਰੋ. ਰਵਿੰਦਰ ਭੱਠਲ, ਡਾਃ ਨਿਰਮਲ ਜੌੜਾ, ਗੁਰਚਰਨ ਕੌਰ ਕੌਚਰ, ਭੁਪਿੰਦਰ ਜਗਰਾਉਂ ,ਤ੍ਰੈਲੋਚਨ ਲੋਚੀ, ਕੇ.ਸਾਧੂ ਸਿੰਘ, ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਦਾਦ, ਭੁਪਿੰਦਰ ਸਿੰਘ ਧਾਲੀਵਾਲ ਚੌਕੀਮਾਨ, ਮਨਜੀਤ ਕੌਰ, ਭੁਪਿੰਦਰਜੀਤ ਕੌਰ, ਸਹਾਇਕ ਜ਼ਿਲ੍ਹਾ ਭਾਸ਼ਾ ਅਫ਼ਸਰ ਤਮਸਾ ਗਿੱਲ, ਸੰਦੀਪ ਖੋਜ ਅਫ਼ਸਰ, ਪ੍ਰੋਃ ਜਸਵਿੰਦਰ ਧਨਾਨਸੂ, ਅਮਰਜੀਤ ਸ਼ੇਰਪੁਰੀ, ਰਣਧੀਰ ਕੰਵਲ, ਜਗਦੀਪ ਧਮੋਟ, ਸੁਪਰਜੀਤ ਕੌਰ, ਕੁਲਵਿੰਦਰ ਕੌਰ, ਸੁਮਿਤ ਗੁਲਾਟੀ ਚੇਤਨਾ ਪ੍ਰਕਾਸ਼ਨ, ਰਾਜੀਵ ਸ਼ਰਮਾ, ਇੰਦਰਜੀਤਪਾਲ ਕੌਰ, ਸਫ਼ੀਨਾ ਖ਼ਾਤੂਨ, ਜਗਜੀਤ ਸੰਧੂ, ਮਨਦੀਪ ਭੰਮਰਾ, ਨਰਿੰਦਰ ਸੇਖੋਂ, ਬਲਵਿੰਦਰ ਗਲੈਕਸੀ, ਬਲਕੌਰ ਸਿੰਘ ਗਿੱਲ, ਰਵਿੰਦਰ ਰੁਪਾਲ ਕੌਲਗੜ੍ਹ, ਤੇ ਗਜ਼ਲਗੋ ਰਾਜਦੀਪ ਸਿੰਘ ਤੂਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਏ।























