ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸਵੇਰੇ 10:30 ਵਜੇ

107
Advertisement

ਜੋਧਪੁਰ (ਰਾਜਸਥਾਨ): 20 ਵਰ੍ਹੇ ਪਹਿਲਾਂ ਕਾਲ਼ਾ ਹਿਰਨ ਮਾਰਨ ਦੇ ਦੋਸ਼ ਹੇਠ ਸਜ਼ਾ-ਯਾਫ਼ਤਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਨੰਬਰ 106 ਵਜੋਂ ਰਾਤ ਬਿਤਾਈ। ਜੇਲ੍ਹ ‘ਚ ਆਉਂਦੇ ਸਮੇਂ ਉਸ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਵਧ ਗਿਆ ਸੀ ਪਰ ਬਾਅਦ ‘ਚ ਠੀਕ ਹੋ ਗਿਆ। ਉਸ ਨੂੰ ਰਾਤੀਂ ਸਾਦੀ ਦਾਲ਼-ਰੋਟੀ ਪਰੋਸੀ ਗਈ ਪਰ ਉਸ ਨੇ ਨਹੀਂ ਖਾਧੀ। ਉਸਨੂੰ ਵਾਰਡ ਨੰਬਰ ਦੋ ‘ਚ ਰੱਖਿਆ ਗਿਆ ਹੈ ਤੇ ਉਸ ਦੇ ਨਾਲ਼ ਦੀ ਕੋਠੜੀ ਵਿਚ ਆਸਾਰਾਮ ਬਾਪੂ ਕੈਦ ਹੈ। ਸਲਮਾਨ ਖ਼ਾਨ ਨੂੰ ਲੱਕੜ ਦਾ ਬਿਸਤਰਾ, ਇਕ ਚਟਾਈ ਤੇ ਇਕ ਕੂਲਰ ਦਿੱਤਾ ਗਿਆ ਹੈ। ਸਵੇਰ ਵੇਲੇ ਉਸ ਨੂੰ ਸਾਦੀ ਖਿਚੜੀ ਦਿੱਤੀ ਗਈ। ਹਾਲ਼ੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਉਹ ਖਾਧੀ ਹੈ ਕਿ ਨਹੀਂ। ਸੈਸ਼ਨਜ਼ ਕੋਰਟ ਵਿਚ ਉਸ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ ਸ਼ੁੱਕਰਵਾਰ ਸਵੇਰੇ 10:30 ਵਜੇ ਹੋਣੀ ਹੈ, ਜਿੱਥੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਜਾਰੀ ਹੋ ਸਕਦੇ ਹਨ।