ਕੌਣ ਬਣੇਗਾ ਦੇਸ਼ ਦਾ ਅਗਲਾ ਰਾਸ਼ਟਰਪਤੀ ? ਅੱਜ ਰਾਸ਼ਟਰਪਤੀ ਚੋਣ ਲਈ ਹੋਵੇਗੀ ਵੋਟਿੰਗ
ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ) ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਹੋਵੇਗੀ। 21 ਜੁਲਾਈ ਨੂੰ ਗਿਣਤੀ ਹੋਵੇਗੀ। ਰਾਸ਼ਟਰਪਤੀ ਚੋਣ ਲਈ ਵੋਟਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਸੰਸਦ ਭਵਨ ਕੰਪਲੈਕਸ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਪੈਣਗੀਆਂ। ਰਾਜ ਵਿਧਾਨ ਸਭਾਵਾਂ ਅਤੇ ਸੰਸਦ ਭਵਨਾਂ ਵਿੱਚ ਵੋਟਿੰਗ ਹੋਵੇਗੀ। ਸੰਸਦ ਭਵਨ ਦੀ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 63 ‘ਚ ਸੰਸਦ ਮੈਂਬਰਾਂ ਲਈ ਵੋਟਿੰਗ ਬੂਥ ਬਣਾਏ ਗਏ ਹਨ।