ਨਵੀਂ ਦਿੱਲੀ, 4 ਅਪ੍ਰੈਲ : ਪੱਛਮੀ ਦਿੱਲੀ ਵਿਚ ਲਗਾਏ ਜਾਣ ਵਾਲੇ ਸਿੱਖ ਜਰਨੈਲਾਂ ਬਾਬਾ ਬਘੇਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਗਵਾਲੀਅਰ ਵਿਚ ਬਣ ਕੇ ਤਿਆਰ ਹੋਰਹੇ ਹਨ ਜਿਹਨਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਦਿੱਲੀ ਤੋਂ ਉਚ ਪੱਧਰੀ ਤਿੰਨ ਮੈਂਬਰੀ ਟੀਮ ਅੱਜ ਗਵਾਲੀਅਰ ਪਹੁੰਚੀ।
ਇਸ ਟੀਮ ਵਿਚ ਕੁਲਦੀਪ ਸਿੰਘ ਭੋਗਲ ਸੀਨੀਅਰ ਅਕਾਲੀ ਆਗੂ, ਜਗਦੀਪ ਸਿੰਘ ਕਾਹਲੋਂ ਸੀਨੀਅਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮੀਤ ਸਿੰਘ ਭਾਟੀਆ ਮੈਂਬਰ ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕ ਕਮੇਟੀ ਸ਼ਾਮਲ ਹਨ।
ਇਸ ਟੀਮ ਨੇ ਬੁੱਤ ਤਿਆਰ ਕਰਨ ਦੀ ਹੁਣ ਤੱਕ ਦੀ ਤਿਆਰੀ ਦਾ ਜਾਇਜ਼ਾ ਲਿਆ ਤੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਕੰਮ ਸਹੀ ਰਫਤਾਰ ਨਾਲ ਚਲ ਰਿਹਾ ਹੈ ਤੇ ਬੁੱਤ ਪੂਰੀ ਤਰਾਂ ਜਲਦੀ ਹੀ ਤਿਆਰ ਹੋਜਾਣਗੇ।
ਯਾਦ ਰਹੇ ਕਿ ਮੁਗਲ ਬਾਦਸ਼ਾਹ ਸ਼ਾਹ ਅਲਾਮ ਨੂੰ ਹਰਾਉਣ ਤੋਂ ਬਾਅਦ 11 ਮਾਰਚ 1783 ਨੂੰ ਬਾਬਾ ਬਘੇਲ ਸਿੰਘ ਨੇ ਆਪਣੀ ਫੌਜ ਸਮੇਤ ਦਿੱਲੀ ਦੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਇਆ ਸੀ। ਫਤਿਹ ਦਿਵਸ ਨੂੰਸਮਰਪਿਤ ਇਹਨਾਂ ਜਰਨੈਲਾਂ ਦੇ ਬੁੱਤ ਸੁਭਾਸ਼ ਨਗਰ ਵਿਚ ਬਣੇ ਪੈਸੀਫਿਕ ਮਾਲ ਦੇ ਸਾਹਮਣੇ ਲਗਾਏ ਜਾਣ ਹਨ ਤੇ ਇਹ ਬੁੱਤ 70 ਫੁੱਟ ਉਚੇ ਹੋਣਗੇ।
ਟੀਮ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਬੁੱਤਾਂ ਰਾਹੀਂ ਦਿੱਲੀ ਫਤਿਹ ਦਿਵਸ ਦਾ ਇਤਿਹਾਸ ਦਿੱਲੀ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਲੋਕਾਂ ਖਾਸ ਤੌਰ ‘ਤੇ ਬੱਚਿਆਂ ਤੇ ਨੌਜਵਾਨਾਂ ਨੂੰ ਜਾਣੂ ਕਰਵਾਉਣਾ ਜਾਵੇਗਾ।