ਸਿਡਨੀ, 31 ਮਾਰਚ – ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਵਿਚ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਕਪਤਾਨ ਸਟੀਵ ਸਮਿੱਥ ਭਾਵੇਂ ਮੁਆਫੀ ਮੰਗ ਚੁੱਕੇ ਹਨ, ਪਰ ਡੇਵਿਡ ਵਾਰਨਰ ਨੇ ਕਿਹਾ ਕਿ ਉਹ ਹੁਣ ਸ਼ਾਇਦ ਹੀ ਆਸਟ੍ਰੇਲੀਆ ਲਈ ਖੇਡ ਸਕਣ| ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸਟੀਵ ਸਮਿੱਥ ਵਾਂਗ ਹੀ ਡੇਵਿਡ ਵਾਰਨਰ ਵੀ ਭਾਵੁਕ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਮੈਂ ਸ਼ਾਇਦ ਹੀ ਆਸਟ੍ਰੇਲੀਆ ਵੱਲੋਂ ਖੇਡ ਸਕਾਂ|
ਵਰਣਨਯੋਗ ਹੈ ਕਿ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਉਤੇ ਆਸਟ੍ਰੇਲੀਆ ਨੇ ਇੱਕ ਸਾਲ ਦੀ ਪਾਬੰਦੀ ਲਾ ਦਿੱਤੀ ਹੈ|