ਜਰਮਨੀ ‘ਚ ਵਾਪਰਿਆ ਭਿਆਨਕ ਰੇਲ ਹਾਦਸਾ, 5 ਦੀ ਮੌਤ
ਚੰਡੀਗੜ੍ਹ, 5 ਜੂਨ (ਵਿਸ਼ਵ ਵਾਰਤਾ)- ਜਰਮਨੀ ਦੇ ਬਾਵੇਰੀਅਨ ਅਲਪਾਈਨ ਰਿਜ਼ੋਰਟ ਨੇੜੇ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ ਜਦਕਿ 44 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਰਮਨੀ ਦੇ ਖੇਤਰੀ ਅਤੇ ਰਾਸ਼ਟਰੀ ਰਾਜਨੇਤਾਵਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਸਕੇ ਸੰਬੰਧੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।