ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਦੋ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,4 ਜੂਨ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਦੋ ਸ਼ੱਕੀ ਸ਼ਾਰਪਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 29 ਮਈ ਨੂੰ ਹਮਲੇ ਵਿੱਚ ਵਰਤੀ ਗਈ ਬੋਲੈਰੋ ਗੱਡੀ ਦੀ 4 ਦਿਨ ਪੁਰਾਣੀਸੀਸੀਟੀਵੀ ਫੁੱਟੇਜ਼ ਵਿੱਚ ਦੋ ਨੌਜਵਾਨ ਗੱਡੀ ਵਿੱਚ ਤੇਲ ਪਵਾਉਂਦੇ ਦਿਖਾਈ ਦਿੱਤੇ ਸਨ ਅਤੇ ਉਹਨਾਂ ਦੀ ਪਛਾਣ ਪ੍ਰਿਅਵਰਤ ਫੌਜੀ ਜੋ ਕਿ ਪਿੰਡ ਸਿਸਾਨਾ ਜਿਲ੍ਹਾ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਦੂਜੇ ਦੀ ਪਛਾਣ ਅੰਕਿਤ ਸੇਰਸਾ ਜਾਟੀ ਵਜੋਂ ਹੋਈ ਹੈ। ਇਹ ਵੀ ਸੋਨੀਪਤ ਦਾ ਹੀ ਰਹਿਣ ਵਾਲਾ ਹੈ। ਦੱਸ ਦਈਏ ਕਿ ਫੌਜੀ ਤੇ ਪਹਿਲਾਂ ਵੀ ਕਤਲ ਦੇ 2 ਮਾਮਲਿਆਂ ਸਮੇਤ ਕਈ ਮਾਮਲੇ ਦਰਜ ਹਨ ਅਤੇ ਉਸਦਾ ਨਾਲ ਗੈਂਗਸਟਰ ਬਿੱਟੂ ਬਰੋਣਾ ਦੇ ਕਤਲ ਵਿੱਚ ਵੀ ਸ਼ਾਮਿਲ ਹੈ। ਜਦੋਂਕਿ ਅੰਕਿਤ ਸੇਰਸਾ ਜਾਟੀ ਦੀ ਕੋਈ ਵੀ ਕ੍ਰਿਮੀਨਲ ਹਿਸਟਰੀ ਨਹੀਂ ਹੈ।























