ਮਾਂ ਪੁੱਤਰ ਉਤੇ ਜਾਨਲੇਵਾ ਹਮਲਾ; ਮਹਿਲਾ ਦੀ ਹੋਈ ਮੌਤ
ਇਲਾਕ਼ੇ ਦੇ ਵਿੱਚ ਫੈਲੀ ਦਹਿਸ਼ਤ
ਪੁੱਤਰ ਦੀ ਹਾਲਤ ਗੰਭੀਰ – PGI ਕੀਤਾ ਰੈਫਰ
ਪਟਿਆਲਾ 22 ਮਈ( ਵਿਸ਼ਵ ਵਾਰਤਾ)- ਪਟਿਆਲਾ ਦੇ ਗੁਰੂਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਇੱਕ ਰਿਹਾਇਸ਼ੀ ਕੁਆਰਟਰ ਵਿਚ ਇਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਹਿਲਾ ਤੋਂ ਅਲਾਵਾ ਉਸਦੇ ਪੁੱਤਰ ਉਤੇ ਵੀ ਹਮਲਾ ਕੀਤਾ ਗਿਆ ਹੈ।ਫਿਲਹਾਲ ਦਸਿਆ ਜਾ ਰਿਹਾ ਹੈ ਕਿ ਲੜਕੇ ਮਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਚੰਡੀਗੜ੍ਹ ਵਿਖੇ PGI ਹਸਪਤਾਲ ਰੈਫਰ ਕੀਤਾ ਗਿਆ ਹੈ।ਮ੍ਰਿਤਕ ਮਹਿਲਾ ਸਤਵਿੰਦਰ ਕੌਰ ਦੀ ਉਮਰ ਲਗਭਗ 46-47 ਸਾਲ ਦੱਸੀ ਜਾ ਰਹੀ ਹੈ।ਸੂਤਰਾਂ ਮੁਤਾਬਕ ਦੋਸ਼ੀ ਦਾ ਨਾਮ ਹਰਪ੍ਰੀਤ ਸਿੰਘ ਵਾਸੀ ਤਵੱਕਲੀ ਮੋੜ, ਪਟਿਆਲਾ ਦਸਿਆ ਜਾ ਰਿਹਾ ਹੈ ਜਿਸਦੇ ਮ੍ਰਿਤਕ ਵਿਧਵਾ ਮਹਿਲਾ ਨਾਲ ਪੁਰਾਣੀ ਜਾਣ ਪਹਿਚਾਣ ਵੀ ਹੈ। ਉਕਤ ਮਹਿਲਾ ਗੁਰੂਦੁਆਰੇ ਵਿੱਚ ਕਰਮਚਾਰੀ ਸੀ।ਪਟਿਆਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਟਿਆਲਾ ਚ ਔਰਤ ਦੇ ਹੋਏ ਕਤਲ ਅਤੇ ਉਸਦੇ ਪੁੱਤਰ ਜ਼ਖਮੀ ਹੋਣ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ
https://twitter.com/capt_amarinder/status/1528271208508424192?s=20&t=9HPnMjFKurLH9FLxeKPq2Q
ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ‘ਚ ਔਰਤ ਦੇ ਕਤਲ ਨਾਲ ਹੜਕੰਪ ਮੱਚ ਗਿਆ ਹੈ। ਉਸ ਦਾ ਲੜਕਾ ਵੀ ਗੰਭੀਰ ਜ਼ਖ਼ਮੀ ਹੈ ਅਤੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਉਸਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਬੇਨਤੀ ਕਰਦਾ ਹਾਂ
ਪੰਜਾਬ ਪੁਲਿਸ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ























