ਡੇਰੇ ਵਿੱਚ ਹੋ ਰਹੀ ਸੀ ਵੱਡੇ ਪੱਧਰ ਤੇ ਬਿਜਲੀ ਦੀ ਚੋਰੀ
ਪੀਐਸਪੀਸੀਐੱਲ ਨੇ ਡੇਰੇ ਨੂੰ ਲਾਇਆ 26 ਲੱਖ ਦਾ ਜ਼ੁਰਮਾਨਾ
ਚੰਡੀਗੜ,13 ਮਈ (ਵਿਸ਼ਵ ਵਾਰਤਾ)ਭਿੱਖੀਵਿੰਡ ਵਿਖੇ ਇੱਕ ਡੇਰੇ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 26 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਥੋਂ ਦੇ ਬਿਧੀ ਚੰਦ ਡੇਰੇ ਵਿੱਚ 17 ਏਸੀ,7 ਗੀਜ਼ਰ,4 ਮੋਟਰਾਂ ਅਤੇ 87 ਪੱਖੇ ਨਜਾਇਜ਼ ਤਰੀਕੇ ਨਾਲ ਲਗਾਏ ਕਨੈਕਸ਼ਨ ਤੋਂ ਚਲਾਏ ਜਾ ਰਹੇ ਸਨ।ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਡੇਰੇ ਤੇ ਕਾਰਵਾਈ ਕੀਤੀ ਗਈ ਹੈ।
ਇਸ ਸੰਬੰਧ ਵਿਚ ਡੇਰੇ ਖਿਲਾਫ਼ ਐੱਫਆਈਆਰ ਵੀ ਦਰਜ ਕਰਵਾਈ ਗਈ ਹੈ।





















