ਦੂਸਰੇ ਕਾਸਕੋ ਨਾਈਟ ਕ੍ਰਿਕਟ ਟੂਰਨਾਮੈਂਟ ਦੇ 6ਵੇਂ ਦਿਨ ਛਾਇਆ ਰੋਹਿਤ ਲਾਲਾ
ਜੈਤੋ,7 ਮਈ (ਵਿਸ਼ਵ ਵਾਰਤਾ) ਮਰਹੂਮ ਕੁਲਦੀਪ ਕੋਚਰ ਦੀ ਯਾਦ ਚ ਜੈਤੋ ਕ੍ਰਿਕਟ ਕਲੱਬ ਜੈਤੋ ਵੱਲੋਂ ਦੂਜ਼ਾ ਕਾਸਕੋ ਨਾਈਟ ਕ੍ਰਿਕਟ ਟੂਰਨਾਮੈਂਟ ਰਾਮ ਲੀਲਾ ਗਰਾਉਂਡ ਚ ਕਰਵਾਇਆ ਜਾ ਰਿਹਾ ਹੈ। ਇਸ ਕੋਸਕੋ ਕ੍ਰਿਕਟ ਲੀਗ ਚ ਅੱਜ 6 ਵੇਂ ਦਿਨ ਸਪੌਂਸਰ ਗਲੋਰੀ ਤੇ ਸੌਰਵ ਐਲ.ਆਈ.ਸੀ. ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਨ੍ਹਾਂ ਦੇ ਕੈਪਟਨ ਚੰਨੂ 11 ਤੇ ਸੌਰਵ ਐਲ.ਆਈ.ਸੀ. ਦੇ ਵਿਚਕਾਰ ਖੇਡਿਆ ਗਿਆ। ਜਿਸ ਚ ਚੰਨੂ ਨੇ ਟਾਸ ਜਿੱਤ ਕੇ ਪਹਿਲਾ ਬੌਲਿੰਗ ਕਰਨ ਦਾ ਫੈਂਸਲਾ ਲਿਆ। ਸੌਰਵ ਐਲ.ਆਈ.ਸੀ. ਦੀ ਟੀਮ ਦੀ ਸ਼ੁਰਵਾਤ ਬਹੁਤ ਖਰਾਬ ਰਹੀ ,ਪਰ ਬੱਬੂ ਨੇ ਬਹੁਤ ਹੀ ਵਧੀਆ ਬੈਟਿੰਗ ਕਰਦੇ ਹੋਏ 26 ਬੋਲਾ 69 ਰਨ ਬਣਾ ਕੇ ਸਨਮਾਨ ਜਨਕ ਸਕੋਰ ਬਣਾ ਦਿੱਤਾ। ਜਵਾਬ ਵਿਚ ਚੰਨੂ 11 ਨੇ ਵੀ ਖਰਾਬ ਸ਼ੁਰੂਆਤ ਕੀਤੀ ਪਰ ਮੈਚ ਦੇ ਆਖਰੀ 3 ਓਵਰ ਵਿਚ ਇਕ ਚਮਤਕਾਰ ਹੀ ਹੋ ਗਿਆ, 18 ਬੋਲਾ 67 ਰਨ ਰਹੇ ਗਏ ਸੀ ।ਰੋਹਿਤ ਲਾਲਾ ਨੇ 2 ਬੋਲ ਪਹਿਲਾ ਮੈਚ ਖਤਮ ਕਰ ਦਿੱਤਾ ਤੇ ਸਾਰੇ ਗਰਾਉਂਡ ਵਿਚ ਸਾਰੇ ਦਰਸ਼ਕਾਂ ਦੇ ਮੂੰਹ ਤੇ ਇਕ ਹੀ ਨਾਂ ਰੋਹਿਤ ਲਾਲਾ ਤੇ ਮੈਚ ਦੇ ਇਸ ਹੀਰੋ ਨੂੰ ਮੈਨ ਓਫ ਦੀ ਮੈਚ ਦਿੱਤਾ ਗਿਆ। ਇਨ੍ਹਾਂ ਨੂੰ ਮੈਨ ਓਫ ਦੀ ਮੈਚ ਜਗਮੋਹਨ ਐਸ.ਡੀ.ਓ.ਵਾਟਰ ਐਂਡ ਸੈਨੀਟੇਸ਼ਨ ਸ਼੍ਰੀ ਮੁਕਤਸਰ ਸਾਹਿਬ ਤੇ ਅਜੈ ਬਰਾੜ ਬਿਲਡਿੰਗ ਇੰਸਪੇਟਰ ਤੇ ਕਲੱਬ ਦੇ ਮੈਂਬਰ ਮੌਜੂਦ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਅਸ਼ੋਕ ਮਿੱਤਲ,ਹੈੱਪੀ ਰਾਵਣ, ਰਾਜ਼ ਬੱਬਰ,ਨੀਨਾ, ਪ੍ਰਿੰਸ ਸੇਨ,ਮਰਜਾਣਾ ਬਾਦਲ, ਕੋਮਲ ਸ਼ਰਮਾ (ਸੋਨੂੰ ਸ਼ਰਮਾ)ਅਮਨ ਬਰਾੜ, ਧਰਮਾਂ,ਲਵਿਸ ਜਿੰਦਲ,ਸੈਂਕੀ ਸ਼ਰਮਾ ਵੀ ਹਾਜ਼ਰ ਸਨ।























