ਭਾਖੜਾ ਨਹਿਰ ਵਿੱਚ ਕਾਰ ਡਿੱਗਣ ਦੇ ਮਾਮਲੇ ਵਿੱਚ ਵੱਡੀ ਅੱਪਡੇਟ
ਮ੍ਰਿਤਕ ਕਾਰ ਚਾਲਕ ਮੋਹਾਲੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਦਾ ਪਤੀ
ਚੰਡੀਗੜ੍ਹ,7 ਮਈ(ਵਿਸ਼ਵ ਵਾਰਤਾ)- ਰੋਪੜ੍ਹ ਵਿਖੇ ਵਾਪਰੇ ਭਾਖੜਾ ਨਹਿਰ ਵਿੱਚ ਗੱਡੀ ਡਿੱਗਣ ਦੇ ਹਾਦਸੇ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਇਹ ਆ ਰਹੀ ਹੈ ਕਿ ਕਾਰ ਚਾਲਕ ਦੀ ਪਛਾਣ ਗੁਰਧਿਆਨ ਸਿੰਘ ਵਜੋਂ ਹੋਈ ਹੈ। ਜੋ ਕਿ ਮੋਹਾਲੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਜਸਵਿੰਦਰ ਕੌਰ ਦਾ ਪਤੀ ਦੱਸਿਆ ਜਾ ਰਿਹਾ ਹੈ। ਪਹਿਲਾਂ ਇਸ ਘਟਨਾ ਨੂੰ ਖੁਦਕੁਸ਼ੀ ਦੇ ਵਜੋਂ ਦੇਖਿਆ ਜਾ ਰਿਹਾ ਸੀ ਪਰ ਹੁਣ ਪੁਲਿਸ ਵੱਲੋਂ ਹੋਰ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਅੱਜ ਸਵੇਰੇ 9 ਵਜੇ ਰੋਪੜ੍ਹ ਨੇੜੇ ਭਾਖੜਾ ਨਹਿਰ ਵਿੱਚ ਗੱਡੀ ਨੰਬਰ ਪੀਬੀ 65 ਜੀ 0007 ਡਿੱਗ ਗਈ ਸੀ ।























