ਵਧਦੀ ਮਹਿੰਗਾਈ ਵਿਚਕਾਰ ਆਰਬੀਆਈ ਨੇ ਦਿੱਤਾ ਵੱਡਾ ਝਟਕਾ
ਰੇਪੋ ਰੇਟ ਵਿੱਚ ਕੀਤਾ ਵਾਧਾ
ਪੜ੍ਹੋ ਕੀ ਹੋਵੇਗਾ ਰੇਪੋ ਰੇਟ ਵਧਣ ਦਾ ਅਸਰ
ਚੰਡੀਗੜ੍ਹ, 4 ਮਈ (ਵਿਸ਼ਵ ਵਾਰਤਾ) ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਵੀ ਨੀਤੀਗਤ ਵਿਆਜ ਦਰਾਂ (ਰੇਪੋ ਰੇਟ) ਵਿਚ ਵਾਧਾ ਕਰ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ ਰੇਪੋ ਰੇਟ 4.00 ਸੀ ਜੋ ਕਿ ਮਈ 2020 ਤੋਂ ਨਿਰੰਤਰ ਚੱਲੀ ਆ ਰਹੀ ਸੀ। ਪਰ,ਹੁਣ ਮਾਰਕੀਟ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਆਰਬੀਆਈ ਨੇ ਰੇਪੋ ਰੇਟ ਵਧਾ ਕੇ 4.40 ਕਰ ਦਿੱਤੀ ਹੈ। ਇਸ ਦਾ ਸਿੱਧਾ ਪ੍ਰਭਾਵ ਹੋਮ ਅਤੇ ਆਟੋ ਲੋਨ ਤੇ ਪਵੇਗਾ ਜਿਸਦਾ ਮਤਲਬ ਹੈ ਕਿ ਹੁਣ ਹੋਮ-ਆਟੋ ਅਤੇ ਪਰਸਨਲ ਲੋਨ ਮਹਿੰਗੇ ਹੋ ਜਾਣਗੇ।






















