ਪੰਜਾਬ ਦੇ ਲੋਕ ਦੇ ਸਕਣਗੇ ਬਜਟ ਵਿੱਚ ਆਪਣੀ ਰਾਏ
ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਥੋੜ੍ਹੀ ਦੇਰ ਵਿੱਚ ਲਾਂਚ ਕਰਨਗੇ ਪੋਰਟਲ
ਚੰਡੀਗੜ੍ਹ,2 ਮਈ(ਵਿਸ਼ਵ ਵਾਰਤਾ)-ਪੰਜਾਬ ਦੇ ਵਿੱਤ ਮੰਤਰਾਲੇ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਹੈ। ਜਿਸ ਨਾਲ ਪੰਜਾਬ ਦੇ ਲੋਕ ਬਜਟ ਵਿੱਚ ਆਪਣੀ ਰਾਏ ਦੇ ਸਕਣਗੇ । ਇਸ ਸੰਬੰਧ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਥੋੜ੍ਹੀ ਦੇਰ ਵਿੱਚ ਹੀ ਪੋਰਟਲ ਦੀ ਸ਼ੁਰੂਆਤ ਕਰਨਗੇ। ਇਸ ਪੋਰਟਲ ‘ਤੇ ਪੰਜਾਬ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ























