PSPCL ਵੱਲੋਂ ਸਖ਼ਤੀ, ਹੁਣ ਇਹਨਾਂ ਖ਼ਪਤਕਾਰਾਂ ਨੂੰ ਲੱਗੇਗਾ ਜ਼ੁਰਮਾਨਾ
ਪੜ੍ਹੋ, ਜਾਰੀ ਕੀਤਾ ਗਿਆ ਪੱਤਰ
ਚੰਡੀਗੜ੍ਹ, 30ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ.ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਸਖ਼ਤ ਚੇਤਾਵਨੀ ਦਿੱਤੀ ਹੈ ਕਿ, ਜਿਹੜੇ ਖ਼ਪਤਕਾਰਾਂ ਨੇ 3 ਮਈ ਤੱਕ ਆਪਣਾ ਬਕਾਇਆ ਨਾ ਭਰਿਆ, ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।

ਪਾਵਰਕਾਮ ਨੇ ਸਬ-ਡਵੀਜ਼ਨ ਚੀਮਾ ਦੇ ਸਮੂਹ ਖ਼ਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ, 3 ਮਈ 2022 ਤੱਕ ਬਕਾਇਆ ਬਿੱਲ ਰਕਮ ਜਮ੍ਹਾਂ ਕਰਵਾਈ ਜਾਵੇ ਅਤੇ ਨਾਲ ਹੀ ਲੋਡ ਵਾਧਾ ਕਰਵਾ ਲਿਆ ਜਾਵੇ।






















