ਆਈਪੀਐਲ- 2022 ਦਿੱਲੀ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 21 ਅਪ੍ਰੈਲ(ਵਿਸ਼ਵ ਵਾਰਤਾ)- ਆਈਪੀਐਲ ਦੇ 32ਵੇਂ ਮੈਚ ਵਿੱਚ ਦਿੱਲੀ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ। ਪੰਜਾਬ ਦੀ ਟੀਮ ਨੇ ਦਿੱਲੀ ਨੂੰ 116 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦਾ ਪਿੱਛਾ ਡੀਸੀ ਨੇ 10.3 ਓਵਰਾਂ ਵਿੱਚ ਕਰ ਲਿਆ। ਡੇਵਿਡ ਵਾਰਨਰ ਨੇ ਦਿੱਲੀ ਲਈ 200 ਦੀ ਸਟ੍ਰਾਈਕ ਰੇਟ ਨਾਲ 60 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪ੍ਰਿਥਵੀ ਸ਼ਾਅ ਨੇ ਵੀ ਮੈਚ ਵਿੱਚ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ਼ 20 ਗੇਂਦਾਂ ਵਿੱਚ 41 ਦੌੜਾਂ ਬਣਾਈਆਂ।
ਦਿੱਲੀ ਦੇ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ ‘ਚ 6 ਵਿਕਟਾਂ ਝਟਕਾਈਆਂ। ਅਕਸ਼ਰ ਦੇ ਖਾਤੇ ‘ਚ 2 ਵਿਕਟਾਂ, ਕੁਲਦੀਪ ਦੇ ਖਾਤੇ ‘ਚ 2 ਅਤੇ ਲਲਿਤ ਯਾਦਵ ਦੇ ਖਾਤੇ ‘ਚ 2 ਵਿਕਟਾਂ ਆਈਆਂ। ਖਲੀਲ ਅਹਿਮਦ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਅਤੇ 2 ਵਿਕਟਾਂ ਲਈਆਂ।
ਦੱਸ ਦੱਈਏ ਕਿ ਇਸ ਜਿੱਤ ਨਾਲ ਦਿੱਲੀ 6ਵੇਂ ਸਥਾਨ ‘ਤੇ ਪਹੁੰਚ ਗਈ ਹੈ ਤੇ ਪੰਜਾਬ 8ਵੇਂ ਸਥਾਨ ‘ਤੇ ਹੈ।






















