ਆਈਪੀਐਲ-2022 ਗੁਜਰਾਤ ਦੀ ਜ਼ਬਰਦਸਤ ਜਿੱਤ: ਰੋਮਾਂਚਕ ਮੈਚ ‘ਚ ਚੇਨਈ ਨੂੰ 3 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)ਆਈਪੀਐਲ 2022 ਦੇ 29ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਗੁਜਰਾਤ ਦੇ ਸਾਹਮਣੇ 171 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ ਆਖਰੀ ਓਵਰਾਂ ‘ਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਡੇਵਿਡ ਮਿਲਰ ਨੇ ਜਿੱਤ ‘ਚ ਨਾਬਾਦ 94 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਾਸ਼ਿਦ ਨੇ ਵੀ 40 ਦੌੜਾਂ ਦਾ ਯੋਗਦਾਨ ਪਾਇਆ।






















