ਮਾਲ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨਾਲ ਮੁਲਾਕਾਤ ਤੋਂ ਬਾਅਦ ਤਹਿਸੀਲਦਾਰਾਂ ਨੇ ਮੁਲਤਵੀ ਕੀਤੀ ਹੜਤਾਲ
ਮਾਲ ਅਧਿਕਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਵੇਗੀ ਮੁਲਾਕਾਤ,ਪੜ੍ਹੋ ਕਦੋਂ?
ਚੰਡੀਗੜ੍ਹ,30 ਮਾਰਚ (ਵਿਸ਼ਵ ਵਾਰਤਾ) -ਕੱਲ੍ਹ ਤੇ ਹੜਤਾਲ ਤੇ ਚੱਲ ਰਹੇ ਮਾਲ ਅਧਿਕਾਰੀਆਂ ਦੀ ਅੱਜ ਮਾਲ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਮਾਲ ਮੰਤਰੀ ਵੱਲੋਂ 5 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਮੁਲਾਕਾਤਾ ਦਾ ਭਰੋਸਾ ਦਵਾਉਣ ਤੋਂ ਬਾਅਦ ਤਹਿਸੀਲਦਾਰਾਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ।























