ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸਿੱਧੂ ਧੜੇ ਵੱਲੋਂ ਇੱਕ ਹੋਰ ਮੀਟਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਲਈ ਪਾਰਟੀ ਭੇਜੇ ਗਏ ਚਾਰ ਨਾਮ
ਇੱਕ ਦੋ ਦਿਨਾਂ ‘ਚ ਹੋਵੇਗਾ ਪ੍ਰਧਾਨ ਦਾ ਐਲਾਨ ਪੜ੍ਹੋ ਕਿਹੜੇ ਨਾਮ
ਚੰਡੀਗੜ੍ਹ,29 ਮਾਰਚ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਵੱਲੋਂ ਅੱਜ ਫਿਰ ਲੁਧਿਆਣਾ ਵਿਖੇ ਆਪਣੇ ਕੁੱਝ ਕਰੀਬੀ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਇਸ ਵਿਚਾਲੇ ਵਰਨਣਯੋਗ ਹੈ ਕਿ ਸੂਬਾ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਚਾਰ ਨਾਮ ਭੇਜੇ ਜਾਣ ਦੀ ਚਰਚਾ ਹੈ ਜਿਹਨਾਂ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ,ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ,ਚੌਧਰੀ ਸੰਤੋਖ ਸਿੰਘ ਅਤੇ ਸੁਖਜਿੰਦਰ ਰੰਧਾਵਾ ਦੇ ਨਾਮ ਚਰਚਾ ਵਿੱਚ ਹਨ।























