ਜ਼ੀਰਕਪੁਰ ‘ਚ ਉਸਾਰੀ ਅਧੀਨ ਫੈਕਟਰੀ ਦਾ ਸ਼ੈੱਡ ਕਾਰਨ 4 ਮਜ਼ਦੂਰ ਗੰਭੀਰ ਜਖਮੀ
ਚੰਡੀਗੜ੍ਹ,29 ਮਾਰਚ(ਵਿਸ਼ਵ ਵਾਰਤਾ)-ਜ਼ੀਰਕਪੁਰ ਨੇੜੇ ਇੱਕ ਵੱਡਾ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਹੀ ਨਜ਼ਦੀਕੀ ਪਿੰਡ ਰਾਮਪੁਰਾ ਕਲਾਂ ਵਿੱਚ ਇੱਕ ਉਸਾਰੀ ਅਧੀਨ ਫੈਕਟਰੀ ਦਾ ਲੋਹੇ ਦਾ ਸ਼ੈੱਡ ਡਿੱਗਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਚ 2 ਔਰਤਾਂ ਵੀ ਸ਼ਾਮਿਲ ਹਨ। ਸਾਰੇ ਜਖਮੀਆਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇੱਕ ਦੀ ਹਾਲਤ ਨਾਜੁਕ ਹੋਣ ਕਾਰਨ ਚੰਡੀਗੜ੍ਹ ਦੇ ਸੈਕਟਰ 32 ਸਥਿਤ ਜੀਐਮਸੀਐਚ ਵਿਖੇ ਰੈਫਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।






















